Saturday, 22 June 2013

" ਖੂਨ ਦਾ ਸੈਲਾਬ "

ਸਾਡੇ ਖੂਨ ਦਾ ਸੈਲਾਬ ਦੇਖ
ਤਸੱਲੀ ਹੈ ਤੁਹਾਨੂੰ
ਕਿ ਸੁਰੱਖਿਅਤ ਹੋ ਤੁਸੀਂ
ਆਪਣੀਆਂ ਹਵੇਲੀਆਂ '
ਜੋ ਸਾਡੀਆਂ ਲਾਸ਼ਾਂ ਤੇ ਬਣੀਂ ਹੈ
ਜਿਹਦੀ ਇਕ ਇਕ ਇੱਟ
ਸਾਡੀ ਰੋਟੀ ਖੋਹ ਕੇ ਲੱਗੀ ਹੈ
ਜੋ ਕੰਧ ' ਹੁੰਦਿਆਂ ਵੀ
ਮੇਰੇ ਸਿਰ ' ਵੱਜਦੀ ਹੈ
ਪਰ ਸਾਡੇ ਖੂਨ ਦਾ ਸੈਲਾਬ
ਖੋਰਾ ਲਾਵੇਗਾ ਇਹਨਾਂ ਹਵੇਲੀਆਂ
 ਨੂੰ ਅਤੇ ਪੁੱਟ ਦੇਵੇਗਾ ਜੜ੍ਹ ਤੋਂ
ਤੁਹਾਡੀਆਂ ਸਰਕਾਰੀ ਸ਼ਹਿ ਪ੍ਰਾਪਤ
ਸੁਰੱਖਿਅਤ ਹਵੇਲੀਆਂ
ਸਾਡੇ ਮਾਰੇ ਹੱਕਾਂ ਨਾਲ
 ਬਣੀਆਂ ਹਵੇਲੀਆਂ
ਜਦ ਰੁੜ੍ਹੀਆਂ ਤਾਂਪਿੱਛੋਂ
ਇਕ ਸਫਾਈ ਹੋਵੇਗੀ
ਫਿਜਾ ਵਿੱਚ ਖੁਸ਼ਬੂ ਹੋਵੇਗੀ
ਇਕ ਅਜ਼ਾਦ ਜਿੰਦਗੀ ਦੀ
ਸਾਡੇ ਘਰ ਵੀ ਚੁੱਲ੍ਹਾ ਬਲੇਗਾ
ਰੋਸ਼ਨੀਂ ਹੋਵੇਗੀ
ਰੋਟੀ ਹੋਵੇਗੀ
ਪਰ ਹਵੇਲੀਆਂ ਦੇ ਰੁੜ੍ਹ ਜਾਣ ਮਗਰੋਂ
ਸਾਡੇ ਖੂਨ ਦੇ ਸੈਲਾਬ ਮਗਰੋਂ
ਮਨਦੀਪ ਸੁੱਜੋਂ.

Friday, 14 June 2013

ਹਾਂ, ਮੈਂ ਮੂਰਖ ਹਾਂ

ਹਾਂ, ਮੈਂ ਮੂਰਖ ਹਾਂ
ਤੁਹਾਡੇ ਮੁਤਾਬਿਕ
ਕਿਓੁਂ ਕਿ ਮੈ ਨਹੀ ਖੜ੍ਹਦਾ
ਤੁਹਾਡੇ ਸਰਮਾਏਦਾਰ ਹਿੱਤਾਂ ਨਾਲ
ਜਿਸ 'ਤੇ ਸਮਾਜ ਭਲਾਈ ਦੇ
ਝੂਠੇ ਜਿਹੇ ਰੰਗ ਦੀ
ਕਲੀ ਦਾ ਇਕ ਕੋਟ
ਤੁਸਾਂ ਟੁੱਟੇ ਜਿਹੇ ਬੁਰਸ਼ ਨਾਲ ਫੇਰਿਆ ਹੈ ।
ਪਰ ਸਾਡੀ ਸੱਚਾਈ ਦੀ
...
ਮ੍ਹੋਲੇਧਾਰ ਬਾਰਿਸ਼ ਅੱਗੇ
ਤੁਹਾਡੀ ਇਹ ਝੂਠੀ ਦਿਖ
ਵਾਲੀ ਕਲੀ ਦਾ ਕੋਟ
ਬਹੁਤ ਜਲਦ ਹੀ
ਨਾਲੀਆਂ 'ਚ ਰੁੜਦਾ ਦਿਖਾਈ ਦੇਵੇਗਾ
ਤੇ ਤੁਹਾਡੇ ਮਨਸੂਬਿਆਂ ਦੀ
ਭਿਆਨਕ ਸ਼ਕਲ
ਸਭ ਸਾਹਮਣੇਂ ਨੰਗੀ ਹੋਵੇਗੀ ।
ਹਾਂ, ਮੈਂ ਮੂਰਖ ਹਾਂ
ਕਿਓੁਂ ਤੁਹਾਡੇ ਸਤਾਏ ਹੋਏ ਲੋਕ,
ਸ਼ਾਮ ਨੂੰ ਦਾਰੂ ਪੀ ਕੇ
ਮੈਨੂੰ ਨਹੀਂ
ਤੁਹਾਨੂੰ ਗਾਲਾਂ ਕੱਢਦੇ ਹਨ ।
ਹਾਂ, ਮੈਂ ਮੂਰਖ ਹਾਂ,
ਕਿਓੁਂ ਕਿ ਮੈਂ ਤੁਹਾਡੇ ਵਾਂਗ
ਜਿੱਦੀ ਤੇ ਅੜੀਅਲ ਨਹੀਂ
ਘੁਮਿਆਰ ਦੇ ਟੱਟੂ ਵਾਂਗ ।
ਮੈਂ ਤੇਲ ਨਹੀਂ ਦਿੰਦਾ
ਲੋਕਾਂ ਦੀਆਂ ਜੜ੍ਹਾ 'ਚ
ਨਾ ਹੀ ਮੈਂ ਖੜਕਾਓੁਂਦਾ
ਮੰਦਰ ਦੇ ਟੱਲ ਵਾਂਗ
ਫੋਨ ਦੀਆਂ ਘੰਟੀਆਂ
ਆਪਣੇਂ ਆਪ ਨੂੰ
ਸੱਚਾ ਸਾਬਤ ਕਰਨ ਲਈ ।
ਹਾਂ, ਮੈਂ ਮੂਰਖ ਹਾਂ
ਕਿਓੁਂ ਕਿ ਕਿਸੇ ਦੀ
ਮਿਹਨਤ, ਹੱਕ ਸੁਪਨੇ
ਮੈਂ ਨਹੀਂ ਦੱਬੇ
ਤੁਸਾਂ ਦੱਬੇ ਨੇ ।
ਬਾਕੀ ਮੈਨੁੰ ਲੋੜ ਨਹੀਂ
ਸਫਾਈਆਂ ਦੇਣ ਦੀ
ਘੰਟੀਆਂ ਖੜਕਾਓੁਂਣ ਦੀ
ਕੋਣ ਸੱਚਾ ਕੋਣ ਲਹੂ ਚੂਸਣਾਂ
ਇਸਦਾ ਫੈਂਸਲਾ ਆਓੁਂਣ ਵਾਲਾ
ਵਕਤ ਦੱਸੇਗਾ ।

ਮਨਦੀਪ ਸੁੱਜੋਂ.

"ਗਲਤੀ ਕਿਸ ਦੀ ਹੈ ?"


ਓੁਹ ਕੋਈ ਬਿਗੜਿਆ ਰਾਜਾ ਨਹੀਂ
ਜੋ ਆਕੜ 'ਚ ਘੁੰਮਦਾ ਰਹੇ
ਲੋਕਾਂ ਦਾ ਨੁਮਾਇੰਦਾ ਹੋ ਕੇ
ਰਜਵਾੜਸ਼ਾਹੀ ਦੇ ਗਰੂਰ 'ਚ ।
ਓੁਹ ਕੋਈ ਬੱਦਲ ਵੀ ਨਹੀਂ
ਜੋ ਲੋਕਾ ਤੇ ਬਰਸਾਏ ਗੜ੍ਹੇ,
ਆਪਣੇਂ ਰਾਜ ਵਾਲੀ ਸੇਵਾ ਨਾਲ ।
ਓੁਹ ਕੋਈ ਚੀਕ ਚੀਕ
...
ਲੋਕਾਂ ਦੀ ਭਲਾਈ ਕਰਨ ਵਾਲਾ
ਥਾਲੀ ਦਾ ਬੈਂਗਣ ਨਹੀਂ ।
ਓੁਹ ਤਾਏ ਨਾਲ ਵਿਗੜ ਕੇ
ਲੋਕਾਂ ਦੀ ਭਲਾਈ ਸੋਚਣ ਵਾਲਾ ਵੀ ਨਹੀਂ ।
ਨਾ ਹੀ ਓੁਹ ਕੋਈ
ਲੱਚਰਤਾ ਵਾਲੀਆਂ ਕਿਤਾਬਾਂ
ਵੰਡਦਾ ਸਿੱਖਿਆ ਮੰਤਰੀ ਹੈ ।
ਓੁਹ ਕੋਈ ਬੀਬੀ ਵੀ ਨਹੀਂ
ਜੋ ਭਰਦੀ ਹੋਵੇ
ਨੋਕਰੀਆਂ ਬਦਲੇ ਬੋਰੀਆਂ
ਗਾਂਧੀ ਜੀ ਦੀਆਂ ਫੋਟੋਆਂ ਨਾਲ ।
ਨਾ ਹੀ ਓੁਹ ਕੋਈ ਬੀਬੀ ਹੈ
ਜੋ ਕਤਲ ਕਰਵਾ ਦਿੰਦੀ ਹੈ
ਪ੍ਰੀਤ ਦੇ ਰਾਹ ਪਈ
ਆਪਣੀਂ ਜੰਮੀਂ ਦਾ ।
ਓੁਹ ਕੋਈ ਗੁੰਡਾ ਵੀ ਨਹੀਂ
ਜੋ ਸਭਾ 'ਚ
ਗਾਲੀ ਗਲੋਚ ਕਰੇ ।
ਮਾਫ ਕਰਨਾ ਦੋਸਤੋ
ਇਹ ਸਭ ਤੁਹਾਡੀਆਂ
ਬੇਵਕੂਫੀਆਂ ਦੇ ਨਤੀਜੇ ਨੇ
ਤੁਹਾਡੇ ਹੀ ਲਾਏ ਬੂਟੇ ਨੇ
ਤੇ ਤੁਹਾਨੂੰ ਅੱਜ ਵੀ ਨਹੀਂ ਪਤਾ
ਕਿ ਗਲਤੀ ਕਿਸ ਦੀ ਹੈ ?
ਕੀ ਮੇਰੇ ਦੱਸਣ ਦੀ ਲੋੜ ਹੈ ਅਜੇ ?

ਮਨਦੀਪ ਸੁੱਜੋਂ

Saturday, 1 June 2013

ਥਾਲੀ ਦੇ ਬੈਂਗਣ

ਸੁਣਿਆਂ ਤਾਂ ਬਹੁਤ ਸੀ
ਥਾਲੀ ਦੇ ਬੈਂਗਣਾਂ ਬਾਰੇ
ਪਰ ਯਕੀਨ ਹੋ ਹੀ ਗਿਆ
ਜਦ ਚਿੱਟੇ ਨੀਲੇ ਬਣਦੇ ਦੇਖੇ
ਤੇ ਨੀਲੇ ਚਿੱਟੇ ।
ਚਲੋ ਕੋਈ ਨਹੀਂ
ਰੰਗ ਜੋ ਵੀ ਮਰਜੀ ਹੋਵੇ
ਬੱਸ ਆਪਣਾਂ ਓੁੱਲੂ ਸਿੱਧਾ ਹੋਣਾਂ ਚਾਹਿਦਾ
ਫਿਰ ਭਾਵੇਂ ਚਿੱਟੇ ਬਣੋਂ
ਜਾਂ ਨੀਲੇ, ਕਾਲੇ ਪੀਲੇ ।
ਪਰ ਤੈਨੂੰ ਕੀ ਲੱਗਦਾ
ਅਸੀਂ ਡਰ ਜਾਵਾਂਗੇ
ਤੇਰੀ ਇਸ ਗਿਰਗਿਟੀ ਫਿਤਰਤ ਤੋਂ
ਤਾਂ ਗੱਲ ਸੁਣ ਲੈ
ਕਿ ਮੇਰੇ ਸੱਜੇ ਹੱਥ
ਖੜ੍ਹੇ ਕਿਸਾਨ ਦੇ ਹੱਥ ਦਾਤਰ ਹੈ
ਜਿਹਨੇ ਇਹ ਬੈਂਗਣ ਦੀਆਂ
ਡੱਕਰੀਆਂ ਕਰ ਦੇਣੀਆਂ ਨੇ ।
ਮੇਰੇ ਖੱਬੇ ਹੱਥ
ਪਾਟੀਆਂ ਬਿਆਈਆਂ ਵਾਲਾ ਮਜਦੂਰ ਹੈ
ਜਿਸ ਦੇ ਰੱਟਣ ਭਰੇ ਹੱਥਾਂ 'ਚ
ਘਣ ਫੜਿਆ ਹੈ
ਤੇ ਇਸ ਮਜਦੂਰ ਨੇ ਘਣ ਨਾਲ
ਚਿੱਬ ਪਾ ਦੇਣਾਂ
ਜਿਸ ਥਾਲੀ 'ਚ ਤੂੰ ਬੈਂਗਣ ਬਣੀਂ
ਕਦੇ ਇੱਧਰ ਕਦੇ ਓੁੱਧਰ ਹੁੰਦਾ ਏਂ
ਫੇਰ ਦੇਖਾਂਗੇ
ਤੇਰਾ ਸਿੱਧਾ ਹੋਇਆ ਓੁੱਲੂ

Friday, 31 May 2013

" ਤੋਹਫੇ "

ਹਕੂਮਤ ਦੇ ਬੰਦਿਆਂ ਨਾਲ
ਬਹੁਤ ਓੁੱਠਣੀਂ ਬੈਠਣੀਂ ਹੈ ਤੇਰੀ ।
ਮੇਰੇ ਦੋਸਤ ਬਣੇਂ ਦੁਸ਼ਮਣ
ਮੈਂ ਸੁਣਿਆਂ
ਕਿ ਤੇਰੀ ਬਹੁਤ ਚੱਲਦੀ ਹੈ
ਸਰਕਾਰੇ ਦਰਬਾਰੇ ।
ਮੰਤਰੀਆਂ ਸੰਤਰੀਆਂ ਨੂੰ
ਤੂੰ ਸੁਣਿਆਂ ਤੋਹਫੇ ਦੇ ਕੇ ਮਿਲਦਾ ਏਂ ।
ਇਹ ਤੋਹਫੇ ਦੇ ਕੇ ਚੱਲਦੀ ਕੀ ਹੋਈ ?
ਜੇ ਤੋਹਫੇ ਲੈ ਕੇ ਚੱਲਦੀ ਏ ਤਾਂ ਦੱਸ ।
ਨਹੀਂ ਤੋਹਫੇ ਦੇ ਕੇ ਤਾਂ
ਸਾਡੇ ਪਿੰਡ ਵਾਲਾ ਭੱਜੀ ਵੀ ਚਲਾ ਲਓੁ ।
ਬਾਈ ਸੁਣਿਆਂ ਤੈਨੂੰ
ਭ੍ਰਿਸ਼ਟਾਚਾਰ ਵੀ ਬਹੁਤ ਰੜਕਦਾ ਹੈ ।
ਫਿਰ ਆਹ ਤੋਹਫੇ ਦੇਣ ਵਾਲੀ
ਕਹਾਣੀਂ ਕੀ ਏ ?
ਕਹਾਣੀਂ ਦਾ ਤਾਂ ਪਤਾ ਨਹੀਂ
ਪਰ, ਮੈਂ ਸੁਣਿਆਂ
ਕਿ ਤੇਰੀ ਚੱਲਦੀ ਬਹੁਤ ਹੈ
ਤੋਹਫੇ ਦੇ ਕੇ ।


ਮਨਦੀਪ ਸੁੱਜੋਂ

Monday, 27 May 2013

ਪਰਿਵਰਤਨ ਰੈਲੀ

ਬੜ੍ਹੀ ਤਕਲੀਫ ਹੋਈ ਤੁਹਾਨੂੰ
ਚਿੱਟੀਆਂ ਟੋਪੀਆਂ ਵਾਲਿਆਂ ਨੂੰ
ਕਿ ਇਨਸਾਫ ਅਤੇ ਹੱਕਾਂ ਲਈ ਲੜ੍ਹਦੇ ਲੋਕਾਂ ਨੇ
ਹਲਾਕ ਕਰ ਦਿੱਤੇ ਤੁਹਾਡੇ ਲੀਡਰ
ਲੋਕਾਂ ਦੇ ਅਖੋਤੀ ਪ੍ਰਤੀਨਿਧ ।
...
... ਕਿਓੁਂ ਤੈਨੂੰ ਓੁਸ ਸਮੇਂ ਤਕਲੀਫ ਨਹੀਂ ਹੁੰਦੀ
ਜਦ ਕੋਈ ਸਰਕਾਰੀ ਕੁੱਤਾ
ਚੀਰ ਫਾੜ ਕਰਦਾ ਹੈ
ਮਸੂਮ ਆਦਿਵਾਸੀ ਲੜਕੀਆਂ ਦੇ ਜਿਸਮ ਦੀ ?
ਤੈਨੂੰ ਤਕਲੀਫ ਨਹੀਂ ਹੁੰਦੀ
ਜਦ ਸਰਕਾਰੀ ਸ਼ਹਿ ਅਧੀਨ
ਕੋਈ ਜਮੀਂਦਾਰ
ਆਦਿਵਸੀ ਅੋਰਤਾਂ ਨੂੰ
ਨੰਗਿਆਂ ਘੁਮਾਓੁਂਦਾ ਹੈ
ਬਜਾਰਾਂ 'ਚ, ਗਲੀਆਂ 'ਚ
ਸਿਰਫ ਓੁਹਨਾਂ ਨੂੰ ਜਲੀਲ ਕਰਨ ਲਈ
ਕਿ ਓੁਹ ਛੱਡ ਦੇਣ ਆਪਣੀਂ
ਜਮੀਨ, ਜੰਗਲ, ਹਵਾ ਤੇ ਪਾਣੀਂ
ਤੇਰੀ ਇਟਲੀ ਵਾਲੀ ਬੀਬੀ ਦੇ
ਅਮਰੀਕੀ ਰਿਸ਼ਤੇਦਾਰਾਂ ਲਈ ।
ਤੈਨੂੰ ਤਕਲੀਫ ਨਹੀਂ ਹੁੰਦੀ
ਜਦ ਬੀਜਾਪੁਰ ਦੇ ਮੇਲੇ 'ਚ
ਖੱਦਰ ਵਾਲਿਆਂ ਦੀ ਛਹਿ ਤੇ
ਅੰਨੇ ਵਾਹ ਗੋਲੀਆਂ ਚਲਾ ਕੇ
ਪੁਲਸੀਆ ਭੇੜੀਏ
ਗਲ ਘੁੱਟਦੇ ਨੇ ਓੁਹਨਾਂ ਦੀਆਂ
ਖੁਸ਼ੀ ਦੀਆਂ ਦੋ ਘੜੀਆਂ ਦਾ
ਬਣਾ ਦਿੰਦੇ ਨੇ ਮੇਲੇ ਨੂੰ
ਜਲਿਆਂ ਵਾਲਾ ਬਾਗ ।
22 ਆਦਿਵਾਸੀ ਗਾਇਬ ਹੁੰਦੇ ਨੇ
ਇਸ ਮੇਲੇ ਚੋਂ
ਫੇਰ ਤਿੰਨ ਦਿਨ ਬਾਅਦ ਵੀ
ਕੋਈ ਪਰਚਾ ਨਹੀਂ ਕੋਈ ਸੁਣਵਾਈ ਨਹੀਂ
ਤੂੰ ਤਿੰਨ ਦਿਨ ਛੱਡ
ਓਹਨਾਂ ਦੀ ਤਾਂ ਕਿਸੇ
67 ਸਾਲ ਬਾਅਦ ਵੀ ਨਹੀਂ ਸੁਣੀ
ਸਰਕਾਰੀ ਸ਼ਹਿ ਤੇ ਕਤਲ ਹੁੰਦੇ ਰਹੇ
ਬਲਾਤਕਾਰ ਹੁੰਦੇ ਰਹੇ
ਤੇ ਜਦ ਇੰਨੇ ਸਾਲ ਯਾਦ ਨਹੀਂ ਆਈ
ਤੇਰੀ ਹਕੂਮਤ ਨੂੰ
ਤਾਂ ਹੁਣ ਓੁੱਥੇ ਮੁਰੱਬਾ ਲੈਣ ਗਏ ਸੀ ?
ਓੁਹ ਸੱਚ ਯਾਦ ਆਇਆ
ਵੋਟਾਂ ਵੀ ਸੁਣਿਆਂ ਆਓੁਣ ਵਾਲੀਆਂ ਨੇ ।
ਇਹ ਸੀ "ਪਰਿਵਰਤਨ ਰੈਲੀ"

ਜਦ ਕਦੇ ਸਾਰ ਲਈ ਨਹੀਂ
ਓੁਹਨਾਂ ਤੇ ਹੋਣ ਵਾਲੀਆਂ ਵਧੀਕੀਆਂ ਦੀ
ਤੇਰੇ ਦੇਸ਼ ਦੇ ਮੁਖੀ ਬਣੇਂ
ਕਠਪੁਤਲੀ ਸਰਦਾਰ ਨੇ
ਤਾਂ ਇਹ ਭਾਣਾਂ ਤਾਂ ਵਰਤਣਾਂ ਹੀ ਸੀ
ਓੁਹ ਕਠਪੁਤਲੀ ਸਰਦਾਰ ਇਸ ਬਾਰੇ ਬੋਲੇ ਵੀ ਕਿਓੁਂ
ਓੁਹ ਤਾਂ ਸੱਜਣ ਕੁਮਾਰ ਦੇ ਬਰੀ ਹੋਣ
ਤੇ ਵੀ ਨਾ ਬੋਲਿਆ ।
ਹੁਣ ਇਹਨਾਂ ਆਦਿਵਾਸੀਆਂ ਦੀ ਰੋਟੀ
ਖੋਹਣ ਦੀ ਤਿਆਰੀ ਕਰ ਰਹੇ ਨੇ
ਸਿਰਫ ਆਪਣੇਂ ਸਰਮਾਏਦਾਰ ਬਘਿਆੜਾਂ ਨੂੰ
ਖੁਸ਼ ਕਰਨ ਲਈ,
ਓੁਹਨਾਂ ਨੂੰ ਇਹ ਦੱਸਣ ਲਈ
ਕਿ ਤੁਸੀਂ ਓੁਹਨਾਂ ਦੇ ਵਫਾਦਾਰ ਕੁੱਤੇ ਹੋ ।
ਤੈਨੂੰ ਤਾਂ ਇਹ ਵੀ ਨਹੀਂ ਪਤਾ
ਕਿ ਨਕਸਲੀ ਕੋਣ ਹੈ
ਤੇ ਮਾਓਵਾਦੀ ਕੋਣ ਹੈ ?
ਚੱਲ ਤੂੰ ਲਾ ਲੈ ਜੋਰ
ਖਤਮ ਕਰਨ ਦਾ ਇਹਨਾਂ ਨੂੰ
ਅੱਜ 89 ਜਿਲ੍ਹੇ ਓੁਹਨਾਂ ਕੋਲ ਨੇ
ਤੂੰ ਮਾਰ ਲੈ ਜੇ ਮਰਦੇ ਨੇ
ਤੇਰੀ ਸਰਕਾਰ ਨੇ ਤਾਂ ਦੇਖ ਲਏ ਮਾਰ ਕੇ
ਜੇ ਤੇਰੀ ਹਕੂਮਤ ਇੰਨੇ ਜੋਗੀ ਹੁੰਦੀ
ਤਾਂ 2000 ਸਿਪਾਹੀ ਭੇਜਣ ਦੀ ਫੋਕੀ ਬੜਕ
ਨਾ ਮਾਰਦੀ
ਤੇ ਰਾਸ਼ਟਰਪਤੀ ਇਸ ਤੇ ਰੋਕ ਨਾ ਲਾਓੁਂਦਾ
ਓੁਸ ਨੂੰ ਵੀ ਪਤਾ ਹੈ
ਲੋਕਾਂ ਦੀ ਇਸ ਲੜਾਈ 'ਚ ਕੀ ਓਕਾਤ ਹੈ
ਤੇਰੀ ਸਰਕਾਰ ਦੀ ਤੇ ਫੋਜ ਦੀ ।
ਮਰਨ ਨਾਲ ਘਟਦੇ ਨਹੀਂ ਵੱਧਦੇ ਨੇ
ਜਿਹਨਾਂ ਕੋਲ ਲੁਟਾਓੁਣ ਲਈ
ਕੁਝ ਨਾ ਹੋਵੇ
ਓੁਹ ਮੋਤ ਤੋਂ ਨਹੀਂ ਡਰਿਆ ਕਰਦੇ ।
ਆਦਿਵਾਸੀਆਂ ਨੇ ਵੀ ਰੋਣਾਂ ਛੱਡ ਦਿੱਤਾ ਹੈ
ਵਿਧਵਾ ਅਤੇ ਬੇ ਪੱਤ ਹੋਈਆਂ ਅੋਰਤਾਂ
ਵੀ ਪਿੱਟ ਸਿਆਪਾ ਨਹੀਂ ਕਰਦੀਆਂ
ਪਿੱਟ ਸਿਆਪਾ ਹੁਣ ਹੋਵੇਗਾ
ਪਰ ਓੁਹਨਾਂ ਦੇ ਘਰ ਨਹੀਂ
ਕਿਓੁਂ ਕਿ ਓੁਹਨਾਂ ਦੀ ਅਵਾਜ
ਤੁਸੀਂ ਸੁਣੀਂ ਨਹੀਂ
ਓੁਹਨਾਂ ਬਹੁਤ ਓੁੱਚਾ ਬੋਲ ਬੋਲ
ਦੇਖ ਲਿਆ
ਤੇ ਹੁਣ ਜਦ ਇਹ ਅਵਾਜ ਸੰਗੀਨ ਰੇ ਰਾਹ ਚੱਲੀ ਹੈ
ਤਾਂ ਘਬਰਾਹਟ ਹੁੰਦੀ ਹੈ
ਤੁਹਾਨੂੰ, ਤੁਹਾਡੀ ਸਰਕਾਰ ਨੂੰ
ਸੱਚ ਤੁਸਾਂ ਕਾਰਵਾਈ ਕਰ ਤਾਂ ਲਈ ਹੈ
ਇਟਲੀ ਵਾਲੀ ਬੀਬੀ ਦੀ ਸਰੱਖਿਆ
ਮੈਂ ਸੁਣਿਆਂ ਵਧ ਗਈ ਹੈ ।
ਚੱਲ ਜਾ ਆ ਹੁਣ
ਕਿਸੇ ਲਾਗਲੇ ਥਾਣੇਂ ਚੌਂਕੀ
ਆਪਣੇਂ ਸਰਕਾਰੀ ਦਾਨਵਾਂ ਕੋਲ
ਤੇ ਗਰਦਾਨ ਦੇ ਮੈਨੂੰ ਵੀ
ਨਕਸਲੀ ਜਾਂ ਮਾਓਵਾਦੀ ।

ਮਨਦੀਪ ਸੁੱਜੋਂ

ਬੜ੍ਹੀ ਤਕਲੀਫ ਹੋਈ ਤੁਹਾਨੂੰ
ਚਿੱਟੀਆਂ ਟੋਪੀਆਂ ਵਾਲਿਆਂ ਨੂੰ 
ਕਿ ਇਨਸਾਫ ਅਤੇ ਹੱਕਾਂ ਲਈ ਲੜ੍ਹਦੇ ਲੋਕਾਂ ਨੇ
ਹਲਾਕ ਕਰ ਦਿੱਤੇ ਤੁਹਾਡੇ ਲੀਡਰ
ਲੋਕਾਂ ਦੇ ਅਖੋਤੀ ਪ੍ਰਤੀਨਿਧ ।
... ਕਿਓੁਂ ਤੈਨੂੰ ਓੁਸ ਸਮੇਂ ਤਕਲੀਫ ਨਹੀਂ ਹੁੰਦੀ
ਜਦ ਕੋਈ ਸਰਕਾਰੀ ਕੁੱਤਾ
ਚੀਰ ਫਾੜ ਕਰਦਾ ਹੈ
ਮਸੂਮ ਆਦਿਵਾਸੀ ਲੜਕੀਆਂ ਦੇ ਜਿਸਮ ਦੀ ?
ਤੈਨੂੰ ਤਕਲੀਫ ਨਹੀਂ ਹੁੰਦੀ
ਜਦ ਸਰਕਾਰੀ ਸ਼ਹਿ ਅਧੀਨ
ਕੋਈ ਜਮੀਂਦਾਰ
ਆਦਿਵਸੀ ਅੋਰਤਾਂ ਨੂੰ
ਨੰਗਿਆਂ ਘੁਮਾਓੁਂਦਾ ਹੈ
ਬਜਾਰਾਂ 'ਚ, ਗਲੀਆਂ 'ਚ
ਸਿਰਫ ਓੁਹਨਾਂ ਨੂੰ ਜਲੀਲ ਕਰਨ ਲਈ
ਕਿ ਓੁਹ ਛੱਡ ਦੇਣ ਆਪਣੀਂ
ਜਮੀਨ, ਜੰਗਲ, ਹਵਾ ਤੇ ਪਾਣੀਂ
ਤੇਰੀ ਇਟਲੀ ਵਾਲੀ ਬੀਬੀ ਦੇ
ਅਮਰੀਕੀ ਰਿਸ਼ਤੇਦਾਰਾਂ ਲਈ ।
ਤੈਨੂੰ ਤਕਲੀਫ ਨਹੀਂ ਹੁੰਦੀ
ਜਦ ਬੀਜਾਪੁਰ ਦੇ ਮੇਲੇ 'ਚ
ਖੱਦਰ ਵਾਲਿਆਂ ਦੀ ਛਹਿ ਤੇ
ਅੰਨੇ ਵਾਹ ਗੋਲੀਆਂ ਚਲਾ ਕੇ
ਪੁਲਸੀਆ ਭੇੜੀਏ
ਗਲ ਘੁੱਟਦੇ ਨੇ ਓੁਹਨਾਂ ਦੀਆਂ 
ਖੁਸ਼ੀ ਦੀਆਂ ਦੋ ਘੜੀਆਂ ਦਾ 
ਬਣਾ ਦਿੰਦੇ ਨੇ ਮੇਲੇ ਨੂੰ
ਜਲਿਆਂ ਵਾਲਾ ਬਾਗ ।
22 ਆਦਿਵਾਸੀ ਗਾਇਬ ਹੁੰਦੇ ਨੇ
ਇਸ ਮੇਲੇ ਚੋਂ
ਫੇਰ ਤਿੰਨ ਦਿਨ ਬਾਅਦ ਵੀ
ਕੋਈ ਪਰਚਾ ਨਹੀਂ ਕੋਈ ਸੁਣਵਾਈ ਨਹੀਂ
ਤੂੰ ਤਿੰਨ ਦਿਨ ਛੱਡ
ਓਹਨਾਂ ਦੀ ਤਾਂ ਕਿਸੇ 
67 ਸਾਲ ਬਾਅਦ ਵੀ ਨਹੀਂ ਸੁਣੀ
ਸਰਕਾਰੀ ਸ਼ਹਿ ਤੇ ਕਤਲ ਹੁੰਦੇ ਰਹੇ
ਬਲਾਤਕਾਰ ਹੁੰਦੇ ਰਹੇ
ਤੇ ਜਦ ਇੰਨੇ ਸਾਲ ਯਾਦ ਨਹੀਂ ਆਈ
ਤੇਰੀ ਹਕੂਮਤ ਨੂੰ
ਤਾਂ ਹੁਣ ਓੁੱਥੇ ਮੁਰੱਬਾ ਲੈਣ ਗਏ ਸੀ ?
ਓੁਹ ਸੱਚ ਯਾਦ ਆਇਆ
ਵੋਟਾਂ ਵੀ ਸੁਣਿਆਂ ਆਓੁਣ ਵਾਲੀਆਂ ਨੇ ।
ਜਦ ਕਦੇ ਸਾਰ ਲਈ ਨਹੀਂ
ਓੁਹਨਾਂ ਤੇ ਹੋਣ ਵਾਲੀਆਂ ਵਧੀਕੀਆਂ ਦੀ
ਤੇਰੇ ਦੇਸ਼ ਦੇ ਮੁਖੀ ਬਣੇਂ
ਕਠਪੁਤਲੀ ਸਰਦਾਰ ਨੇ 
ਤਾਂ ਇਹ ਭਾਣਾਂ ਤਾਂ ਵਰਤਣਾਂ ਹੀ ਸੀ
ਓੁਹ ਕਠਪੁਤਲੀ ਸਰਦਾਰ ਇਸ ਬਾਰੇ ਬੋਲੇ ਵੀ ਕਿਓੁਂ
ਓੁਹ ਤਾਂ ਸੱਜਣ ਕੁਮਾਰ ਦੇ ਬਰੀ ਹੋਣ
ਤੇ ਵੀ ਨਾ ਬੋਲਿਆ ।
ਹੁਣ ਇਹਨਾਂ ਆਦਿਵਾਸੀਆਂ ਦੀ ਰੋਟੀ
ਖੋਹਣ ਦੀ ਤਿਆਰੀ ਕਰ ਰਹੇ ਨੇ
ਸਿਰਫ ਆਪਣੇਂ ਸਰਮਾਏਦਾਰ ਬਘਿਆੜਾਂ ਨੂੰ 
ਖੁਸ਼ ਕਰਨ ਲਈ,
ਓੁਹਨਾਂ ਨੂੰ ਇਹ ਦੱਸਣ ਲਈ
ਕਿ ਤੁਸੀਂ ਓੁਹਨਾਂ ਦੇ ਵਫਾਦਾਰ ਕੁੱਤੇ ਹੋ ।
ਤੈਨੂੰ ਤਾਂ ਇਹ ਵੀ ਨਹੀਂ ਪਤਾ
ਕਿ ਨਕਸਲੀ ਕੋਣ ਹੈ
ਤੇ ਮਾਓਵਾਦੀ ਕੋਣ ਹੈ ?
ਚੱਲ ਤੂੰ ਲਾ ਲੈ ਜੋਰ 
ਖਤਮ ਕਰਨ ਦਾ ਇਹਨਾਂ ਨੂੰ
ਅੱਜ 89 ਜਿਲ੍ਹੇ ਓੁਹਨਾਂ ਕੋਲ ਨੇ
ਤੂੰ ਮਾਰ ਲੈ ਜੇ ਮਰਦੇ ਨੇ 
ਤੇਰੀ ਸਰਕਾਰ ਨੇ ਤਾਂ ਦੇਖ ਲਏ ਮਾਰ ਕੇ
ਜੇ ਤੇਰੀ ਹਕੂਮਤ ਇੰਨੇ ਜੋਗੀ ਹੁੰਦੀ 
ਤਾਂ 2000 ਸਿਪਾਹੀ ਭੇਜਣ ਦੀ ਫੋਕੀ ਬੜਕ
ਨਾ ਮਾਰਦੀ
ਤੇ ਰਾਸ਼ਟਰਪਤੀ ਇਸ ਤੇ ਰੋਕ ਨਾ ਲਾਓੁਂਦਾ
ਓੁਸ ਨੂੰ ਵੀ ਪਤਾ ਹੈ
ਲੋਕਾਂ ਦੀ ਇਸ ਲੜਾਈ 'ਚ ਕੀ ਓਕਾਤ ਹੈ 
ਤੇਰੀ ਸਰਕਾਰ ਦੀ ਤੇ ਫੋਜ ਦੀ ।
ਮਰਨ ਨਾਲ ਘਟਦੇ ਨਹੀਂ ਵੱਧਦੇ ਨੇ
ਜਿਹਨਾਂ ਕੋਲ ਲੁਟਾਓੁਣ ਲਈ
ਕੁਝ ਨਾ ਹੋਵੇ
ਓੁਹ ਮੋਤ ਤੋਂ ਨਹੀਂ ਡਰਿਆ ਕਰਦੇ ।
ਆਦਿਵਾਸੀਆਂ ਨੇ ਵੀ ਰੋਣਾਂ ਛੱਡ ਦਿੱਤਾ ਹੈ
ਵਿਧਵਾ ਅਤੇ ਬੇ ਪੱਤ ਹੋਈਆਂ ਅੋਰਤਾਂ
ਵੀ ਪਿੱਟ ਸਿਆਪਾ ਨਹੀਂ ਕਰਦੀਆਂ
ਪਿੱਟ ਸਿਆਪਾ ਹੁਣ ਹੋਵੇਗਾ
ਪਰ ਓੁਹਨਾਂ ਦੇ ਘਰ ਨਹੀਂ
ਕਿਓੁਂ ਕਿ ਓੁਹਨਾਂ ਦੀ ਅਵਾਜ
ਤੁਸੀਂ ਸੁਣੀਂ ਨਹੀਂ
ਓੁਹਨਾਂ ਬਹੁਤ ਓੁੱਚਾ ਬੋਲ ਬੋਲ
ਦੇਖ ਲਿਆ
ਤੇ ਹੁਣ ਜਦ ਇਹ ਅਵਾਜ ਸੰਗੀਨ ਰੇ ਰਾਹ ਚੱਲੀ ਹੈ
ਤਾਂ ਘਬਰਾਹਟ ਹੁੰਦੀ ਹੈ
ਤੁਹਾਨੂੰ, ਤੁਹਾਡੀ ਸਰਕਾਰ ਨੂੰ
ਸੱਚ ਤੁਸਾਂ ਕਾਰਵਾਈ ਕਰ ਤਾਂ ਲਈ ਹੈ
ਇਟਲੀ ਵਾਲੀ ਬੀਬੀ ਦੀ ਸਰੱਖਿਆ
ਮੈਂ ਸੁਣਿਆਂ ਵਧ ਗਈ ਹੈ ।
ਚੱਲ ਜਾ ਆ ਹੁਣ 
ਕਿਸੇ ਲਾਗਲੇ ਥਾਣੇਂ ਚੌਂਕੀ
ਆਪਣੇਂ ਸਰਕਾਰੀ ਦਾਨਵਾਂ ਕੋਲ
ਤੇ ਗਰਦਾਨ ਦੇ ਮੈਨੂੰ ਵੀ
ਨਕਸਲੀ ਜਾਂ ਮਾਓਵਾਦੀ ।

ਮਨਦੀਪ ਸੁੱਜੋਂ

Sunday, 19 May 2013

"ਜਦ ਵਿਸ਼ਵ ਸ਼ਾਂਤੀ ਮੇਰੇ ਘਰ ਆਈ"

ਰਾਤ ਬਾਰ੍ਹਾ ਘੰਟੇ ਦੀ ਸ਼ਿਫਟ ਲਾ ਕੇ ਜਦ ਮੈਂ ਥੱਕਿਆ ਹੋਇਆ ਘਰੇ ਪਹੁੰਚਿਆ ਤਾਂ ਜਾ ਕੇ ਫਟਾ ਫਟ ਜੂਸ ਝੁਲਸ ਕੇ ਸੋਣ ਦੀ ਤਿਆਰੀ ਕਰਨ ਲੱਗਾ । ਅਜੇ ਇੱਧਰ ਓੁੱਧਰ ਵੱਖ ਜਿਹੇ ਲੈ ਰਿਹਾ ਸੀ ਕਿ ਇੰਨੇ ਨੂੰ ਮੇਰਾ ਪੁੱਤਰ ਗੁਰਸ਼ਬਦ ਵੀ ਓੁੱਠ ਗਿਆ ਅਤੇ ਓੁਸਨੇ ਓੁੱਠ ਕੇ ਖਰੂਦ ਪਾਓੁਣਾਂ ਸ਼ੁਰੂ ਕਰ ਦਿੱਤਾ ਜਿਵੇਂ ਕਿ  ਓੁਹ ਮੇਰੇ ਘਰ ਪਹੁੰਚਣ ਦੀ ਖੁਸ਼ੀ ਵਿੱਚ ਅਕਸਰ ਹੀ ਕਰਿਆ ਕਰਦਾ ਹੈ । ਮੈਂ ਓੁਸ ਨਾਲ ਦਸ ਕੁ ਮਿੰਟ ਖੇਡ ਕੇ ਫਿਰ ਓੁਸ ਨੁੰ ਬਾਹਰ ਜਾ ਕੇ ਖਿਡੋਣਿਆਂ ਨਾਲ ਖੇਡਣ ਨੁੰ ਕਿਹਾ ਤਾਂ ਓੁਹ ਮੰਨ ਗਿਆ ਅਤੇ ਕਮਰੇ ਵਿਚੋਂ ਬਾਹਰ ਜਾ ਕੇ ਮੇਰੀ ਪਤਨੀਂ ਨਾਲ ਆਪਣੇਂ ਖਿਡੌਣੇਂ ਲੈ ਕੇ ਖੇਡਣ ਲੱਗ ਪਿਆ । ਮੈਂ ਵੀ ਮੋਕਾ ਦੇਖ ਕੇ ਦਰਵਾਜਾ ਬੰਦ ਕੀਤਾ ਅਤੇ ਪਤਾ ਹੀ ਨਹੀਂ ਲੱਗਿਆ ਕਿ ਕਦ ਬੈੱਡ 'ਤੇ ਡਿਗਦਿਆਂ ਹੀ ਨੀਂਦ ਆ ਗਈ ।

ਅਜੇ ਦਸ ਮਿੰਟ ਹੀ ਹੋਏ ਸਨ ਕਿ ਕਿਸੇ ਨੇ ਘਰ ਦੇ ਦਰਵਾਜੇ ਤੇ ਦਸਤਕ ਦਿੱਤੀ ਅਤੇ ਗੁਰਸ਼ਬਦ ਹੁਰੀਂ ਭੱਜੇ ਭੱਜੇ ਗਏ ਦਰਵਾਜਾ ਖੋਲਣ ਤਾਂ ਮੈਂ ਵੀ ਘੇਸਲਾ ਜਿਹਾ ਹੋ ਕੇ ਪੈ ਗਿਆ ਕੇ ਪਤਾ ਨਹੀਂ ਕੋਣ ਹੋਣਾਂ । ਇੰਨੇ ਨੂੰ ਕਿਸੇ ਦੁਆਰਾ ਗੁਰਸ਼ਬਦ ਦੇ ਹੱਥ 'ਚ ਫੜ੍ਹੇ ਮੋਟਰਸਾਇਕਲ ਖਿਡੋਣੇ ਦੀਆਂ ਅੰਗ੍ਰੇਜੀ ਵਿੱਚ ਕੀਤੀਆਂ ਸਿਫਤਾਂ ਮੇਰੇ ਕੰਨੀ ਵੀ ਪੈ ਗਈਆਂ ।  "ਵੇਰੀ ਨਾਈਸ ਬਾਈਕ...ਵੇਰੀ ਨਾਈਸ ਬਾਈਕ" ਕਰਦੀ ਇਹ ਅਵਾਜ ਯਕੀਨਨ ਕਿਸੇ ਗੋਰੇ ਦੀ ਹੀ ਸੀ । ਘਰ ਦੇ ਅੰਦਰ ਵੜਨ ਦੇ ਸਾਰ ਹੀ ਮੇਰੇ ਕਮਰੇ ਦਾ ਦਰਵਾਜਾ ਲੱਗਦਾ ਹੈ ਤਾਂ ਸਾਰਾ ਕੁੱਝ ਸਾਫ ਸੁਣਾਈ ਦੇ ਰਿਹਾ ਸੀ ਅਤੇ ਫਿਰ ਇਸ ਗੋਰੇ ਨੇ ਗੁਰਸ਼ਬਦ ਨੂੰ ਪੁੱਛਿਆ ਕਿ "ਵੀਅਰ ਆਰ ਯੂਅਰ ਪੇਰੈਂਟਸ" ਮਤਲਬ ਕਿ ਤੁਹਾਡੇ ਮਾਂ ਬਾਪ ਕਿੱਧਰ ਨੇ ? ਗੁਰਸ਼ਬਦ ਚਾਈਲਡ ਕੇਅਰ ਜਾਣ ਕਰਕੇ ਸਮਝ ਗਿਆ ਕਿ ਓੁਹ ਕੀ ਪੁੱਛ ਰਿਹਾ ਹੈ ਪਰ ਕਿਓੁਂ ਕਿ ਅਸੀਂ ਘਰ ਪੰਜਾਬੀ ਵਿੱਚ ਹੀ ਸਾਰੀ ਗੱਲਬਾਤ ਕਰਦੇ ਹਾਂ ਤਾਂ ਗੁਰਸ਼ਬਦ ਨੇ ਵੀ ਗੋਰੇ ਦੀ ਗੱਲ ਦਾ ਜਵਾਬ ਵੀ ਪੰਜਾਬੀ 'ਚ ਦੇਣਾਂ ਹੀ ਬਿਹਤਰ ਸਮਝਿਆ ਅਤੇ ਓੁਸ ਨੇ ਗੋਰੇ ਨੂੰ ਕਿਹਾ ਕਿ "ਅੰਦਰ ਸੋ ਰਹੇ ਆ ਪਾਪਾ" ਪਰ ਗੋਰੇ ਦੇ ਪੱਲੇ ਕੁੱਝ ਨਾ ਪਵੇ ਓੁਸਨੇ ਫਿਰ ਕਿਹਾ "ਵੀਅਰ ਆਰ ਯੂਅਰ ਪੇਰੈਂਟਸ ?" ਗੁਰਸ਼ਬਦ ਦਾ ਜਵਾਬ ਫੇਰ ਵੀ ਪੰਜਾਬੀ ਵਿੱਚ ਹੀ ਸੀ  ਕਿ "ਅੰਦਰ ਸੋ ਰਹੇ ਆ ਪਾਪਾ" । ਬੇਸ਼ਕ ਗੋਰਾ  ਸਵਾਲ ਕਰਨ ਵੇਲੇ ਸਹੀ ਸੀ ਤੇ ਗੁਰਸ਼ਬਦ ਜਵਾਬ ਦੇਣ ਲੱਗੇ ਸਹੀ ਸੀ ਪਰ ਭਾਸ਼ਾ ਦੇ ਅੰਤਰ ਕਾਰਨ ਗੱਲ ਅੱਗੇ ਨਹੀਂ ਸੀ ਤੁਰ ਰਹੀ । ਚਲੋ ਘਰ ਪੰਜਾਬੀ ਵਿੱਚ ਗੱਲ ਕਰਨ ਦਾ ਫਾਇਦਾ ਤਾਂ ਪਤਾ ਹੀ ਸੀ ਤੇ ਬੇਗਾਨੇ ਮੁਲਕ ਰਹਿੰਦਿਆ ਨੁਕਸਾਨ ਦਾ ਵੀ ਪਤਾ ਲੱਗ ਗਿਆ ।

ਮੈਂ ਸੋਚਿਆ ਕਿ ਕੋਈ ਗੁਆਂਢੀ ਨਾ ਹੋਵੇ ਜੋ ਕਿਸੇ ਮੱਦਦ ਦੀ ਆਸ ਵਿੱਚ ਆਇਆ ਹੋਵੇ ਤਾਂ ਮੈਂ ਫਟਾ ਫਟ ਓੁੱਠ ਕੇ ਕਮਰੇ ਵਿੱਚੋਂ ਬਾਹਰ ਆਇਆ ਤਾਂ ਦੇਖਿਆ ਕਿ ਇਕ ਪੈਹਂਟ ਕੁ ਸਾਲ ਦਾ ਬੁੱਢਾ ਜਿਸ ਦਾ ਨਾਮ ਜੋਹਨ ਅਤੇ ਪੱਚੀ ਕੁ ਸਾਲ ਦਾ ਮੁੰਡਾ ਜਿਸ ਦਾ ਨਾਮ ਰਿਚਰਡ ਸੀ ਦਰਵਾਜੇ ਦੇ ਬਾਹਰ ਕੁੱਝ ਪੈਂਫਲੈਟ ਫੜ੍ਹੀ ਖੜ੍ਹੇ ਸਨ । ਮੈਨੁੰ ਇਹਨਾਂ ਪੈਫਲੇਟ ਦਿਖਾਓੁਂਦਿਆਂ ਕਿਹਾ ਕਿ ਸੰਸਾਰ ਵਿੱਚ ਫੈਲੀ ਅਸ਼ਾਂਤੀ ਅਤੇ ਕਤਲੇਆਮ ਤੋਂ ਓੁਹ ਬਹੁਤ ਚਿੰਤਤ ਨੇ ਅਤੇ ਓੁਹਨਾਂ ਕੋਲ ਇਸ ਸੰਕਟ ਨੂੰ ਖਤਮ ਕਰਨ ਦਾ ਤਰੀਕਾ ਹੈ। ਇੰਨਾ ਸੁਣਦੇ ਹੀ ਮੈਂ ਸਾਰੀ ਕਹਾਣੀਂ ਸਮਝ ਤਾਂ ਗਿਆ ਕਿ ਇਹ ਕਿਸ ਮਕਸਦ ਲਈ ਆਏ ਨੇ ਪਰ ਮੈ ਵੀ ਭੋਲਾ ਜਿਹਾ ਬਣ ਕੇ ਓੁਹਨਾਂ ਨੂੰ ਕਿਹਾ ਕਿ ਮੈ ਵੀ ਬਹੁਤ ਚਿੰਤਤ ਹਾਂ ਸੰਸਾਰਿਕ ਅਸ਼ਾਂਤੀ ਅਤੇ ਹੋ ਰਹੀ ਕਤਲੇਆਮ ਕਾਰਨ  ਅਤੇ ਓੁਹਨਾਂ ਨੂੰ ਘਰ ਅੰਦਰ ਆ ਕੇ ਚੰਗੀ ਤਰ੍ਹਾਂ ਤਸੱਲੀ ਨਾਲ ਓੁਹਨਾਂ ਦੇ ਇਸ ਸਮੱਸਿਆ ਨੂੰ ਸੁਲਝਾਓੁਂਣ ਦੇ ਤਰੀਕੇ ਬਾਰੇ ਪੁੱਛਣ ਲੱਗਾ । ਕਿਓੁਂ ਕਿ ਮੈਨੂੰ ਪਤਾ ਸੀ ਕਿ ਇਹ ਸੰਸਾਰਿਕ ਅਸ਼ਾਂਤੀ ਨੂੰ ਸੁਲਝਾਓੁਣ ਦੇ ਤਰੀਕੇ ਦੱਸਣ ਨਹੀਂ ਆਏ ਬਲਕਿ ਇਸਾਈ ਧਰਮ ਦੇ ਪ੍ਰਚਾਰ ਲਈ ਆਏ ਹਨ ਇਸ ਕਰਕੇ ਮੈ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ "ਕੋਣ ਹੱਲ ਕਰੇਗਾ ਇਹ ਸੰਸਾਰਿਕ ਅਸ਼ਾਂਤੀ ਵਾਲੇ ਮਸਲੇ ਨੂੰ ?"


ਪੱਚੀ ਸਾਲਾਂ ਦੇ ਮੁੰਡੇ ਰਿਚਰਡ ਨੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਓੁਸ ਨੂੰ ਰੋਕਦਿਆਂ ਜੋਹਨ ਆਪਣੇ ਝੋਲੇ ਵਿੱਚੋਂ ਬਾਈਬਲ ਕੱਢਦਿਆ ਹੋਇਆ ਬੋਲਿਆ
"ਓੁਹ ਪ੍ਰਮਾਤਮਾ"
ਕਿਹੜਾ ਪ੍ਰਮਾਤਮਾ ?
ਜੋਹਨ - "ਜਿਸ ਨੇ ਇਹ ਸ਼੍ਰਿਸ਼ਟੀ ਸਾਜੀ, ਜੋ ਸਭ ਨੂੰ ਪਿਆਰ ਕਰਦਾ ਹੈ"
"ਜਿਸ ਨੇ ਇਹ ਸ਼੍ਰਿਸ਼ਟੀ ਸਾਜੀ ਓੁਸ ਨੂੰ ਕਿਸਨੇ ਸਾਜਿਆ ?"
ਜੋਹਨ ਫੇਰ ਬਾਈਬਲ ਫਰੋਲਣ ਲੱਗਾ ਅਤੇ ਮੈਨੂੰ ਪੁੱਛਣ ਲੱਗਾ "ਕੀ ਤੁਸੀਂ ਰੱਬ 'ਚ ਯਕੀਨ ਕਰਦੇ ਹੋ?"
"ਕਦੇ ਕਰਿਆ ਕਰਦਾ ਸੀ ਪਰ ਹੁਣ ਨਹੀਂ"
ਜੋਹਨ - "ਹੁਣ ਕਿਓੁ ਨਹੀਂ ਯਕੀਨ ਕਰਦੇ ?"
"ਮੇਰੀ ਮਰਜ਼ੀ ਹੈ, ਮੇਰਾ ਆਪਣਾਂ ਅਧਿਐਨ ਹੈ ਨਾਲੇ ਜਦ ਮੈ ਰੱਬ 'ਚ ਯਕੀਨ ਕਰਦਾ ਸੀ ਓੁਸ ਸਮੇਂ ਕਿਸੇ ਨਹੀਂ ਪੁੱਛਿਆ ਕਿ ਕਿਓੁਂ ਕਰਦਾ ਹੈ ਰੱਬ 'ਚ ਯਕੀਨ"
ਜੋਹਨ - "ਤੁਹਾਨੂੰ ਪਤਾ ਕਿ ਦੁਨੀਆਂ ਆਪਣੀਂ ਤਬਾਹੀ ਵੱਲ ਵਧ ਰਹੀ ਹੈ ਭਾਵ ਕਿ ਖਾਤਮੇਂ ਵੱਲ ?"
"ਨਹੀਂ ਮੈਨੂੰ ਨਹੀਂ ਪਤਾ ਜੇਕਰ ਤੁਹਾਨੂੰ ਪਤਾ ਹੈ ਤਾਂ ਕੋਈ ਸਬੂਤ ਪੇਸ਼ ਕਰੋ"


ਰਿਚਰਡ ਨੇ ਫਿਰ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬਾਈਬਲ ਫਰੋਲਦਿਆਂ ਇਕ ਸਫੇ ਤੇ ਭੁਚਾਲ ਦਾ ਜਿਕਰ ਦਿਖਾਂਓੁਂਦਿਆਂ ਹੋਇਆਂ ਜੋਹਨ ਬੋਲਿਆ -"ਧਰਤੀ ਤੇ ਪਿਛਲੇ ਥੋੜ੍ਹੇ ਸਮੇਂ ਵਿੱਚ ਭੂਚਾਲਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ । ਇਸ ਨੂੰ ਕੋਈ ਰੋਕ ਨਹੀਂ ਸਕਦਾ ਅਤੇ ਨਾਂ ਹੀ ਦੱਸ ਸਕਦਾ ਹੇ ਕਿ ਭੁਚਾਲ ਕਦ ਆਵੇਗਾ"
"ਜੋਹਨ ਪਿਛਲੇ ਮਹੀਨੇ ਵਿਗਿਆਨਕਾਂ ਨੇ ਇਹ ਪਤਾ ਲਗਾ ਲਿਆ ਹੈ ਕਿ ਭੁਚਾਲ ਆਓੁਣ ਬਾਰੇ ਡੱਡੂਆਂ ਨੂੰ ਦੋ ਦਿਨ ਪਹਿਲਾਂ ਪਤਾ ਲੱਗ ਜਾਂਦਾ ਹੈ ਅਤੇ ਇਸ ਅਧਾਰ ਤੇ ਵਿਗਿਆਨੀ ਜਲਦ ਹੀ ਭੂਚਾਲ ਦੀ ਭਵਿੱਅਬਾਣੀਂ ਵੀ ਕਰਨ ਦੇ ਕਾਮਯਾਬ ਹੋ ਜਾਣਗੇ । ਬੇਸ਼ਕ ਇਸ ਤੋਂ ਬਚਿਆ ਨਹੀਂ ਜਾ ਸਕਦਾ ਪਰ ਜਦ ਇਸ ਦੀ ਭਵਿੱਖਬਾਣੀਂ ਹੋਣ ਲੱਗ ਗਈ ਤਾਂ ਅਹਿਤਿਆਤ ਵਰਤ ਕੇ ਖਾਲੀ ਇਲਾਕੇ ਵਿੱਚ ਜਾ ਕੇ ਬਚਿਆ ਵੀ ਜਾ ਸਕਦਾ ਹੇ ।"



ਹੁਣ ਪ੍ਰਸ਼ਨ ਦੀ ਬਾਰੀ ਸੀ
"ਜੋਹਨ ਜੇਕਰ ਤੇਰਾ ਪ੍ਰਮਾਤਮਾ ਜੋ ਇਸ ਸ਼੍ਰਿਸ਼ਟੀ ਦਾ ਰਚਨਹਾਰ ਹੈ, ਜੋ ਤੇਰੀ ਬਾਈਬਲ ਅਤੇ ਤੇਰੇ ਮੁਤਾਬਿਕ ਸਭ ਨੂੰ ਪਿਆਰ ਕਰਦਾ ਹੈ ਤਾਂ ਓੁਹ ਭੁਚਾਲ ਲਿਆ ਕੇ ਆਪਣੇਂ ਪਿਆਰਿਆਂ ਨੂੰ ਕਿਓੁਂ ਬੇ-ਰਹਿਮੀਂ ਨਾਲ ਕਤਲ ਕਰਨਾ ਚਾਹੁੰਦਾ ਹੈ ? ਕੀ ਤੇਰਾ ਇਹ ਦਾਅਵਾ ਕਿ ਓੁਹ ਸਭ ਨੂੰ ਪਿਆਰ ਕਰਦਾ ਹੈ ਭੂਚਾਲ ਦੇ ਦਾਅਵੇ ਅੱਗੇ ਖੋਖਲਾ ਨਹੀਂ ਹੋ ਜਾਂਦਾ ? ਇਹ ਵਿਰੋਧਾਭਾਸ ਕਿਓੁ ? ਇਹ ਦੋਹਰੇ ਮਾਪਦੰਢ ਕਿਓੁ ?
ਫੇਰ ਬਾਈਬਲ ਦੀ ਫਰੋਲਾ ਫਰਾਲੀ
ਜੋਹਨ - "ਪਰ ਵਿਸ਼ਵ ਸ਼ਾਂਤੀ ਦਾ ਹੱਲ ਸਿਰਫ ਪ੍ਰਮਾਤਮਾਂ ਹੈ, ਓੁਹ ਸਰਵ ਸ਼ਕਤੀਮਾਨ ਹੈ"
"ਜੇਕਰ ਅਜਿਹਾ ਹੈ ਤਾਂ ਸਭ ਨੁੰ ਪਿਆਰ ਕਰਨ ਵਾਲਾ ਪ੍ਰਮਾਤਮਾਂ ਲੋਕਾਂ ਨੂੰ ਭੁੱਖੇ ਕਿਓੁਂ ਮਾਰਦਾ ਹੈ ? ਇਹ ਯੁੱਧ ਅਤੇ ਧਰਮ ਦੇ ਨਾਮ ਤੇ ਹੋ ਰਹੀ ਕਤਲੋਗਾਰਤ ਨੂੰ ਰੋਕਦਾ ਕਿਓੁਂ ਨਹੀਂ ?"
ਜੋਹਨ - "ਇਹ ਸਭ ਸ਼ੈਤਾਨ ਪ੍ਰਮਾਤਮਾ ਕਰ ਰਿਹਾ ਹੈ"
"ਫਿਰ ਤੇਰਾ ਪ੍ਰਮਾਤਮਾਂ ਸ਼ੈਤਾਨ ਪ੍ਰਮਾਤਮਾਂ ਨੂੰ ਰੋਕਦਾ ਕਿਓੁਂ ਨਹੀਂ ? ਓੁਹ ਸਰਵਸ਼ਕਤੀਮਾਨ ਹੋ ਕੇ ਵੀ ਕਿਓੁਂ ਨਹੀਂ ਰੋਕਦਾ? ਜੇਕਰ ਓੁਹ ਨਹੀਂ ਰੋਕ ਸਕਦਾ ਤਾਂ ਓੁਸ ਸਰਵਸ਼ਕਤੀਮਾਨ ਕਿਵੇਂ ਹੋ ਗਿਆ ?"
ਜੋਹਨ - "ਪ੍ਰਮਾਤਮਾਂ ਨੇ ਸ਼ੈਤਾਨ ਨੁੰ ਆਪਣੀਂ ਮਨ ਮਰਜੀ ਕਰਨ ਦੀ ਖੁੱਲ ਦਿੱਤੀ ਹੋਈ ਹੈ ਕਿ ਤਾਂ ਕਿ ਸ਼ੈਤਾਨ ਇਹ ਬਹਾਨਾ ਨਾ ਲਾਵੇ ਕਿ ਪ੍ਰਮਾਤਮਾਂ ਨੇ ਸ਼ੈਤਾਨ ਨੂੰ ਆਪਣੇਂ ਸਰਵ ਸ਼ਕਤੀਮਾਨ ਹੋਣ ਦਾ ਮੋਕਾ ਨਹੀਂ ਦਿੱਤਾ ।"
"ਫਿਰ ਤੇਰਾ ਪ੍ਰਮਾਤਮਾਂ ਤਾਂ ਬਹੁਤ ਸਵਾਰਥੀ ਹੈ ਜੋ ਆਪਣੀਂ ਟੋਹਰ ਬਨਾਓੁਣ ਲਈ ਆਪਣੇਂ ਹੀ ਪਿਆਰਿਆਂ ਦਾ ਸ਼ੈਤਾਨ ਹੱਥੋਂ ਕਤਲ ਕਰਵਾ ਰਿਹਾ ਹੈ ।"
ਰਿਚਰਡ ਨੂੰ ਇਸ ਬਾਰ ਫੇਰ ਜੋਹਨ ਨੇ ਬੋਲਣ ਤੋਂ ਰੋਕ ਦਿੱਤਾ ਪਰ ਹੁਣ ਮੈਂ ਸਮਝ ਗਿਆ ਸੀ ਕਿ ਜੋਹਨ ਓੁਮਰ ਦੇ ਹਿਸਾਬ ਨਾਲ ਆਪਣੇਂ ਆਪ ਨੂ੬ ਜਿਆਦਾ ਗਿਆਨੀ ਸਮਝ ਰਿਹਾ ਹੈ ।



ਹੁਣ ਮੈਂ ਜੋਹਨ ਨੂੰ ਸਵਾਲ ਕੀਤਾ:-
"ਇਹ ਜੋ ਬਾਈਬਲ ਅਤੇ ਹੋਰ ਧਰਾਮਿਕ ਗ੍ਰੰਥ ਹਜਾਰਾਂ, ਕਰੋੜਾਂ ਸਾਲ ਪਹਿਲਾਂ ਲਿਖੇ ਗਏ ਕੀ ਇਅ ਅੱਜ ਦੀਆਂ ਸਮਾਜਿਕ, ਰਾਜਨੀਤਿਕ. ਅਤੇ ਆਰਥਿਕ ਪ੍ਰਸਥਿਤੀਆਂ ਵਿੱਚ ਲਾਗੂ ਕੀਤੀਆਂ ਜਾ ਸਕਦੀਆਂ ਹਨ ?
ਜੋਹਨ - "ਪ੍ਰਮਾਤਮਾਂ ਦੇ ਬੋਲ ਜੋ ਕਹਿ ਦਿੱਤੇ ਇਕ ਬਾਰ ਪੱਕੇ ਹਨ. ਓੁਹਨਾਂ ਨੁੰ ਬਦਲਿਆ ਨਹੀਂ ਜਾ ਸਕਦਾ।"
ਇਸ ਤੋਂ ਪਹਿਲਾਂ ਕਿ ਜੋਹਨ ਹੋਰ ਕੁੱਝ ਬੋਲਦਾ ਮੈ ਓੁਸ ਨੂੱ ਟੋਕ ਕੇ ਰਿਚਰਡ ਨੂੰ ਇਸ ਸਵਾਲ ਦੇ ਜਵਾਬ ਦੇਣ ਬਾਰੇ ਕਿਹਾ ਕਿਓੁਂ ਕਿ ਬੁੱਢਾ ਜੋਹਨ ਨੂੰ ਓੁਸ ਨੂੰ ਹਰ ਬਾਰ ਬੋਲਣ ਤੋਂ ਰੋਕ ਰਿਹਾ ਸੀ ।
ਰਿਚਰਡ -"ਮੇਰਾ ਸਮਝਣਾਂ ਹੇ ਕਿ ਮੋਜੂਦਾ ਪ੍ਰਸਥਿਤੀਆਂ ਇਹ ਧਰਾਮਿਕ ਗ੍ਰੰਥਾਂ ਦੀਆਂ ਹਲਾਤਾਂ ਤੋਂ ਵੱਖਰੀਆਂ ਸਨ ਅਤੇ ਧਰਮ ਨੂੰ ਓੁਹਨਾਂ ਅਨੁਸਾਰ ਬਦਲਣਾਂ ਚਾਹਿਦਾ ਹੈ , ਜਿਵੇਂ ਕਿ....."
ਜੋਹਨ ਨੇ ਵਿਚ ਹੀ ਟੋਕਦਿਆ ਹੋਇਆਂ ਗਰਮ ਲਹਿਜੇ ਨਾਲ ਰਿਚਰਡ ਵੱਲ ਵੇਖ ਕੇ ਬੋਲਿਆ "ਪ੍ਰਮਾਤਮਾਂ ਦੇ ਬੋਲ ਸੱਚ ਹਨ ਓਹ ਬਦਲੇ ਨਹੀਂ ਜਾ ਸਕਦੇ"
ਮੈਂ ਹੁਣ ਇਸ ਬਾਰ ਜੋਹਨ ਨੂੰ ਟੋਕ ਦਿੱਤਾ "ਰਿਚਰਡ ਤੁਸੀਂ ਕੁਝ ਕਹਿਣਾਂ ਚਾਹੁੰਦੇ ਸੀ"
ਰਿਚਰਡ - "ਜਿਵੇ ਕਿ ਪੋਪ ਨੇ ਗੇਅ ਮੇਰਿਜ ਦੀ ਆਗਿਆ ਦੇ ਦਿੱਤੀ ਹੈ ਜਾਂ ਹਮਾਇਤ ਕੀਤੀ ਹੈ ਜੋ ਮੇਰੀ ਨਜਰ 'ਚ ਮਨੁੱਖੀ ਅਜਾਦੀ ਲਈ ਜਰੂਰੀ ਹੈ ਪਰ ਬਾਈਬਲ ਇਸ ਨੂੰ ਅੱਜ ਵੀ ਗਲਤ ਦੱਸਦੀ ਹੈ "




ਹੁਣ ਜੋਹਨ ਅਤੇ ਰਿਚਰਡ ਇਕ ਦੂਜੇ ਨਾਲ ਬਹਿੰਸ ਕਰਨ ਲੱਗੇ ਅਤੇ ਜੋਹਨ ਤਾਂ ਜਿਆਦਾ ਹੀ ਗਰਮ ਹੋ ਗਿਆ । ਜਦ ਜੋਹਨ ਨੇ ਦੇਖਿਆ ਕਿ ਮੇਰੇ ਸਾਹਮਣੇਂ ਇਹਨਾਂ ਦੀ ਇਕ ਨਹੀਂ ਚੱਲੀ ਤਾਂ ਓੁਹ ਕਹਿਣ ਲੱਗਾ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਅਤੇ ਅਸੀਂ ਫਿਰ ਆਵਾਂਗੇ । ਮੈਂ ਕਿਹਾ ਕਿ ਜਰੂਰ ਆਓ ਤੇ ਖੁੱਲਾ ਸਮਾਂ ਲੇ ਕੇ ਆਓ । ਮੈਂ ਓੁਹਨਾਂ ਨੂੰ ਆਪਣਾਂ ਮੋਬਾਈਲ ਨੰਬਰ ਵੀ ਦੇ ਦਿੱਤਾ ਅਤੇ ਰਿਚਰਡ ਨੇ ਮੈਨੂੰ ਬਾਈਬਲ ਦੇਣ ਦਾ ਵਾਅਦਾ ਕੀਤਾ ਅਤੇ ਮੈਂ ਕਿਹਾ ਜਰੂਰ ਦੇਵੋ ਅਤੇ ਸੋਚਿਆ ਕਿ ਤੁਸੀ ਬਾਇਬਲ ਦਿਓ ਤਾਂ ਸਹੀ ਤਾਂ ਕਿ ਮੈਂ ਇਸਾਈ ਧਰਮ ਦੇ ਹੋਰ ਝੂਠਾਂ ਨੂੰ ਮੈਂ ਜਾਣ ਸਕਾਂ ਅਤੇ ਫਿਰ ਇਸ ਦੇ ਹੀ ਹਵਾਲਿਆਂ ਨਾਲ ਤੁਹਾਨੂੰ ਅਤੇ ਧਰਮ ਨੂੰ ਤਰਕ ਦੀ ਕਸੋਟੀ ਤੇ ਝੂਠਾ ਸਾਬਿਤ ਕਰ ਸਕਾਂ ।

ਹੁਣ ਜੋਹਨ ਅਤੇ ਰਿਚਰਡ ਅਗਲੀ ਬਾਰ ਮਿਲਣ ਦਾ ਵਾਹਦਾ ਕਰਕੇ ਬਾਹਰ ਚਲੇ ਗਏ ਤੇ ਮੈਂ ਵੀ ਦਰਵਾਜਾਂ ਲਾ ਦਿੱਤਾ, ਨੀਂਦ ਤਾਂ ਹੁਣ ਓੁੱਡ ਗਈ ਸੀ ਪਰ ਥੋੜੀ ਦੇਰ ਬਾਅਦ ਮੈਂਨੂੰ ਸੜਕ ਤੇ ਬਾਹਲੀ ਕਾਂਵਾ ਰੋਲੀ ਜਿਹੀ ਸੁਣਾਈ ਦਿੱਤੀ ਤਾਂ ਮੈਂ ਖਿੜਕੀ ਰਾਹੀਂ ਦੇਖਿਆ ਕਿ ਜੋਹਨ ਅਤੇ ਰਿਚਰਡ ਇਕ  ਦੂਜੇ ਨੂੰ ਗਾਲੀ ਗਲੋਚ ਕਰ ਰਹੇ ਸਨ । ਬੱਸ ਮੈ ਸਮਝ ਗਿਆ ਕਿ ਸੰਸਾਰਿਕ ਸ਼ਾਂਤੀ ਦਾ ਸੰਦੇਸ਼ ਅਤੇ ਹੱਲ ਨਾਲ ਲੈ ਕੇ ਫਿਰਨ ਵਾਲੇ ਧਰਮੀਂ ਖੁਦ ਕਿੰਨੇ ਕੁ ਸ਼ਾਂਤ ਨੇ ।


ਜੋਹਨ ਅਤੇ ਰਿਚਰਡ ਦੀ ਓੁਡੀਕ ਵਿੱਚ
ਮਨਦੀਪ ਸੁੱਜੋਂ