Friday 31 May 2013

" ਤੋਹਫੇ "

ਹਕੂਮਤ ਦੇ ਬੰਦਿਆਂ ਨਾਲ
ਬਹੁਤ ਓੁੱਠਣੀਂ ਬੈਠਣੀਂ ਹੈ ਤੇਰੀ ।
ਮੇਰੇ ਦੋਸਤ ਬਣੇਂ ਦੁਸ਼ਮਣ
ਮੈਂ ਸੁਣਿਆਂ
ਕਿ ਤੇਰੀ ਬਹੁਤ ਚੱਲਦੀ ਹੈ
ਸਰਕਾਰੇ ਦਰਬਾਰੇ ।
ਮੰਤਰੀਆਂ ਸੰਤਰੀਆਂ ਨੂੰ
ਤੂੰ ਸੁਣਿਆਂ ਤੋਹਫੇ ਦੇ ਕੇ ਮਿਲਦਾ ਏਂ ।
ਇਹ ਤੋਹਫੇ ਦੇ ਕੇ ਚੱਲਦੀ ਕੀ ਹੋਈ ?
ਜੇ ਤੋਹਫੇ ਲੈ ਕੇ ਚੱਲਦੀ ਏ ਤਾਂ ਦੱਸ ।
ਨਹੀਂ ਤੋਹਫੇ ਦੇ ਕੇ ਤਾਂ
ਸਾਡੇ ਪਿੰਡ ਵਾਲਾ ਭੱਜੀ ਵੀ ਚਲਾ ਲਓੁ ।
ਬਾਈ ਸੁਣਿਆਂ ਤੈਨੂੰ
ਭ੍ਰਿਸ਼ਟਾਚਾਰ ਵੀ ਬਹੁਤ ਰੜਕਦਾ ਹੈ ।
ਫਿਰ ਆਹ ਤੋਹਫੇ ਦੇਣ ਵਾਲੀ
ਕਹਾਣੀਂ ਕੀ ਏ ?
ਕਹਾਣੀਂ ਦਾ ਤਾਂ ਪਤਾ ਨਹੀਂ
ਪਰ, ਮੈਂ ਸੁਣਿਆਂ
ਕਿ ਤੇਰੀ ਚੱਲਦੀ ਬਹੁਤ ਹੈ
ਤੋਹਫੇ ਦੇ ਕੇ ।


ਮਨਦੀਪ ਸੁੱਜੋਂ

Monday 27 May 2013

ਪਰਿਵਰਤਨ ਰੈਲੀ

ਬੜ੍ਹੀ ਤਕਲੀਫ ਹੋਈ ਤੁਹਾਨੂੰ
ਚਿੱਟੀਆਂ ਟੋਪੀਆਂ ਵਾਲਿਆਂ ਨੂੰ
ਕਿ ਇਨਸਾਫ ਅਤੇ ਹੱਕਾਂ ਲਈ ਲੜ੍ਹਦੇ ਲੋਕਾਂ ਨੇ
ਹਲਾਕ ਕਰ ਦਿੱਤੇ ਤੁਹਾਡੇ ਲੀਡਰ
ਲੋਕਾਂ ਦੇ ਅਖੋਤੀ ਪ੍ਰਤੀਨਿਧ ।
...
... ਕਿਓੁਂ ਤੈਨੂੰ ਓੁਸ ਸਮੇਂ ਤਕਲੀਫ ਨਹੀਂ ਹੁੰਦੀ
ਜਦ ਕੋਈ ਸਰਕਾਰੀ ਕੁੱਤਾ
ਚੀਰ ਫਾੜ ਕਰਦਾ ਹੈ
ਮਸੂਮ ਆਦਿਵਾਸੀ ਲੜਕੀਆਂ ਦੇ ਜਿਸਮ ਦੀ ?
ਤੈਨੂੰ ਤਕਲੀਫ ਨਹੀਂ ਹੁੰਦੀ
ਜਦ ਸਰਕਾਰੀ ਸ਼ਹਿ ਅਧੀਨ
ਕੋਈ ਜਮੀਂਦਾਰ
ਆਦਿਵਸੀ ਅੋਰਤਾਂ ਨੂੰ
ਨੰਗਿਆਂ ਘੁਮਾਓੁਂਦਾ ਹੈ
ਬਜਾਰਾਂ 'ਚ, ਗਲੀਆਂ 'ਚ
ਸਿਰਫ ਓੁਹਨਾਂ ਨੂੰ ਜਲੀਲ ਕਰਨ ਲਈ
ਕਿ ਓੁਹ ਛੱਡ ਦੇਣ ਆਪਣੀਂ
ਜਮੀਨ, ਜੰਗਲ, ਹਵਾ ਤੇ ਪਾਣੀਂ
ਤੇਰੀ ਇਟਲੀ ਵਾਲੀ ਬੀਬੀ ਦੇ
ਅਮਰੀਕੀ ਰਿਸ਼ਤੇਦਾਰਾਂ ਲਈ ।
ਤੈਨੂੰ ਤਕਲੀਫ ਨਹੀਂ ਹੁੰਦੀ
ਜਦ ਬੀਜਾਪੁਰ ਦੇ ਮੇਲੇ 'ਚ
ਖੱਦਰ ਵਾਲਿਆਂ ਦੀ ਛਹਿ ਤੇ
ਅੰਨੇ ਵਾਹ ਗੋਲੀਆਂ ਚਲਾ ਕੇ
ਪੁਲਸੀਆ ਭੇੜੀਏ
ਗਲ ਘੁੱਟਦੇ ਨੇ ਓੁਹਨਾਂ ਦੀਆਂ
ਖੁਸ਼ੀ ਦੀਆਂ ਦੋ ਘੜੀਆਂ ਦਾ
ਬਣਾ ਦਿੰਦੇ ਨੇ ਮੇਲੇ ਨੂੰ
ਜਲਿਆਂ ਵਾਲਾ ਬਾਗ ।
22 ਆਦਿਵਾਸੀ ਗਾਇਬ ਹੁੰਦੇ ਨੇ
ਇਸ ਮੇਲੇ ਚੋਂ
ਫੇਰ ਤਿੰਨ ਦਿਨ ਬਾਅਦ ਵੀ
ਕੋਈ ਪਰਚਾ ਨਹੀਂ ਕੋਈ ਸੁਣਵਾਈ ਨਹੀਂ
ਤੂੰ ਤਿੰਨ ਦਿਨ ਛੱਡ
ਓਹਨਾਂ ਦੀ ਤਾਂ ਕਿਸੇ
67 ਸਾਲ ਬਾਅਦ ਵੀ ਨਹੀਂ ਸੁਣੀ
ਸਰਕਾਰੀ ਸ਼ਹਿ ਤੇ ਕਤਲ ਹੁੰਦੇ ਰਹੇ
ਬਲਾਤਕਾਰ ਹੁੰਦੇ ਰਹੇ
ਤੇ ਜਦ ਇੰਨੇ ਸਾਲ ਯਾਦ ਨਹੀਂ ਆਈ
ਤੇਰੀ ਹਕੂਮਤ ਨੂੰ
ਤਾਂ ਹੁਣ ਓੁੱਥੇ ਮੁਰੱਬਾ ਲੈਣ ਗਏ ਸੀ ?
ਓੁਹ ਸੱਚ ਯਾਦ ਆਇਆ
ਵੋਟਾਂ ਵੀ ਸੁਣਿਆਂ ਆਓੁਣ ਵਾਲੀਆਂ ਨੇ ।
ਇਹ ਸੀ "ਪਰਿਵਰਤਨ ਰੈਲੀ"

ਜਦ ਕਦੇ ਸਾਰ ਲਈ ਨਹੀਂ
ਓੁਹਨਾਂ ਤੇ ਹੋਣ ਵਾਲੀਆਂ ਵਧੀਕੀਆਂ ਦੀ
ਤੇਰੇ ਦੇਸ਼ ਦੇ ਮੁਖੀ ਬਣੇਂ
ਕਠਪੁਤਲੀ ਸਰਦਾਰ ਨੇ
ਤਾਂ ਇਹ ਭਾਣਾਂ ਤਾਂ ਵਰਤਣਾਂ ਹੀ ਸੀ
ਓੁਹ ਕਠਪੁਤਲੀ ਸਰਦਾਰ ਇਸ ਬਾਰੇ ਬੋਲੇ ਵੀ ਕਿਓੁਂ
ਓੁਹ ਤਾਂ ਸੱਜਣ ਕੁਮਾਰ ਦੇ ਬਰੀ ਹੋਣ
ਤੇ ਵੀ ਨਾ ਬੋਲਿਆ ।
ਹੁਣ ਇਹਨਾਂ ਆਦਿਵਾਸੀਆਂ ਦੀ ਰੋਟੀ
ਖੋਹਣ ਦੀ ਤਿਆਰੀ ਕਰ ਰਹੇ ਨੇ
ਸਿਰਫ ਆਪਣੇਂ ਸਰਮਾਏਦਾਰ ਬਘਿਆੜਾਂ ਨੂੰ
ਖੁਸ਼ ਕਰਨ ਲਈ,
ਓੁਹਨਾਂ ਨੂੰ ਇਹ ਦੱਸਣ ਲਈ
ਕਿ ਤੁਸੀਂ ਓੁਹਨਾਂ ਦੇ ਵਫਾਦਾਰ ਕੁੱਤੇ ਹੋ ।
ਤੈਨੂੰ ਤਾਂ ਇਹ ਵੀ ਨਹੀਂ ਪਤਾ
ਕਿ ਨਕਸਲੀ ਕੋਣ ਹੈ
ਤੇ ਮਾਓਵਾਦੀ ਕੋਣ ਹੈ ?
ਚੱਲ ਤੂੰ ਲਾ ਲੈ ਜੋਰ
ਖਤਮ ਕਰਨ ਦਾ ਇਹਨਾਂ ਨੂੰ
ਅੱਜ 89 ਜਿਲ੍ਹੇ ਓੁਹਨਾਂ ਕੋਲ ਨੇ
ਤੂੰ ਮਾਰ ਲੈ ਜੇ ਮਰਦੇ ਨੇ
ਤੇਰੀ ਸਰਕਾਰ ਨੇ ਤਾਂ ਦੇਖ ਲਏ ਮਾਰ ਕੇ
ਜੇ ਤੇਰੀ ਹਕੂਮਤ ਇੰਨੇ ਜੋਗੀ ਹੁੰਦੀ
ਤਾਂ 2000 ਸਿਪਾਹੀ ਭੇਜਣ ਦੀ ਫੋਕੀ ਬੜਕ
ਨਾ ਮਾਰਦੀ
ਤੇ ਰਾਸ਼ਟਰਪਤੀ ਇਸ ਤੇ ਰੋਕ ਨਾ ਲਾਓੁਂਦਾ
ਓੁਸ ਨੂੰ ਵੀ ਪਤਾ ਹੈ
ਲੋਕਾਂ ਦੀ ਇਸ ਲੜਾਈ 'ਚ ਕੀ ਓਕਾਤ ਹੈ
ਤੇਰੀ ਸਰਕਾਰ ਦੀ ਤੇ ਫੋਜ ਦੀ ।
ਮਰਨ ਨਾਲ ਘਟਦੇ ਨਹੀਂ ਵੱਧਦੇ ਨੇ
ਜਿਹਨਾਂ ਕੋਲ ਲੁਟਾਓੁਣ ਲਈ
ਕੁਝ ਨਾ ਹੋਵੇ
ਓੁਹ ਮੋਤ ਤੋਂ ਨਹੀਂ ਡਰਿਆ ਕਰਦੇ ।
ਆਦਿਵਾਸੀਆਂ ਨੇ ਵੀ ਰੋਣਾਂ ਛੱਡ ਦਿੱਤਾ ਹੈ
ਵਿਧਵਾ ਅਤੇ ਬੇ ਪੱਤ ਹੋਈਆਂ ਅੋਰਤਾਂ
ਵੀ ਪਿੱਟ ਸਿਆਪਾ ਨਹੀਂ ਕਰਦੀਆਂ
ਪਿੱਟ ਸਿਆਪਾ ਹੁਣ ਹੋਵੇਗਾ
ਪਰ ਓੁਹਨਾਂ ਦੇ ਘਰ ਨਹੀਂ
ਕਿਓੁਂ ਕਿ ਓੁਹਨਾਂ ਦੀ ਅਵਾਜ
ਤੁਸੀਂ ਸੁਣੀਂ ਨਹੀਂ
ਓੁਹਨਾਂ ਬਹੁਤ ਓੁੱਚਾ ਬੋਲ ਬੋਲ
ਦੇਖ ਲਿਆ
ਤੇ ਹੁਣ ਜਦ ਇਹ ਅਵਾਜ ਸੰਗੀਨ ਰੇ ਰਾਹ ਚੱਲੀ ਹੈ
ਤਾਂ ਘਬਰਾਹਟ ਹੁੰਦੀ ਹੈ
ਤੁਹਾਨੂੰ, ਤੁਹਾਡੀ ਸਰਕਾਰ ਨੂੰ
ਸੱਚ ਤੁਸਾਂ ਕਾਰਵਾਈ ਕਰ ਤਾਂ ਲਈ ਹੈ
ਇਟਲੀ ਵਾਲੀ ਬੀਬੀ ਦੀ ਸਰੱਖਿਆ
ਮੈਂ ਸੁਣਿਆਂ ਵਧ ਗਈ ਹੈ ।
ਚੱਲ ਜਾ ਆ ਹੁਣ
ਕਿਸੇ ਲਾਗਲੇ ਥਾਣੇਂ ਚੌਂਕੀ
ਆਪਣੇਂ ਸਰਕਾਰੀ ਦਾਨਵਾਂ ਕੋਲ
ਤੇ ਗਰਦਾਨ ਦੇ ਮੈਨੂੰ ਵੀ
ਨਕਸਲੀ ਜਾਂ ਮਾਓਵਾਦੀ ।

ਮਨਦੀਪ ਸੁੱਜੋਂ

ਬੜ੍ਹੀ ਤਕਲੀਫ ਹੋਈ ਤੁਹਾਨੂੰ
ਚਿੱਟੀਆਂ ਟੋਪੀਆਂ ਵਾਲਿਆਂ ਨੂੰ 
ਕਿ ਇਨਸਾਫ ਅਤੇ ਹੱਕਾਂ ਲਈ ਲੜ੍ਹਦੇ ਲੋਕਾਂ ਨੇ
ਹਲਾਕ ਕਰ ਦਿੱਤੇ ਤੁਹਾਡੇ ਲੀਡਰ
ਲੋਕਾਂ ਦੇ ਅਖੋਤੀ ਪ੍ਰਤੀਨਿਧ ।
... ਕਿਓੁਂ ਤੈਨੂੰ ਓੁਸ ਸਮੇਂ ਤਕਲੀਫ ਨਹੀਂ ਹੁੰਦੀ
ਜਦ ਕੋਈ ਸਰਕਾਰੀ ਕੁੱਤਾ
ਚੀਰ ਫਾੜ ਕਰਦਾ ਹੈ
ਮਸੂਮ ਆਦਿਵਾਸੀ ਲੜਕੀਆਂ ਦੇ ਜਿਸਮ ਦੀ ?
ਤੈਨੂੰ ਤਕਲੀਫ ਨਹੀਂ ਹੁੰਦੀ
ਜਦ ਸਰਕਾਰੀ ਸ਼ਹਿ ਅਧੀਨ
ਕੋਈ ਜਮੀਂਦਾਰ
ਆਦਿਵਸੀ ਅੋਰਤਾਂ ਨੂੰ
ਨੰਗਿਆਂ ਘੁਮਾਓੁਂਦਾ ਹੈ
ਬਜਾਰਾਂ 'ਚ, ਗਲੀਆਂ 'ਚ
ਸਿਰਫ ਓੁਹਨਾਂ ਨੂੰ ਜਲੀਲ ਕਰਨ ਲਈ
ਕਿ ਓੁਹ ਛੱਡ ਦੇਣ ਆਪਣੀਂ
ਜਮੀਨ, ਜੰਗਲ, ਹਵਾ ਤੇ ਪਾਣੀਂ
ਤੇਰੀ ਇਟਲੀ ਵਾਲੀ ਬੀਬੀ ਦੇ
ਅਮਰੀਕੀ ਰਿਸ਼ਤੇਦਾਰਾਂ ਲਈ ।
ਤੈਨੂੰ ਤਕਲੀਫ ਨਹੀਂ ਹੁੰਦੀ
ਜਦ ਬੀਜਾਪੁਰ ਦੇ ਮੇਲੇ 'ਚ
ਖੱਦਰ ਵਾਲਿਆਂ ਦੀ ਛਹਿ ਤੇ
ਅੰਨੇ ਵਾਹ ਗੋਲੀਆਂ ਚਲਾ ਕੇ
ਪੁਲਸੀਆ ਭੇੜੀਏ
ਗਲ ਘੁੱਟਦੇ ਨੇ ਓੁਹਨਾਂ ਦੀਆਂ 
ਖੁਸ਼ੀ ਦੀਆਂ ਦੋ ਘੜੀਆਂ ਦਾ 
ਬਣਾ ਦਿੰਦੇ ਨੇ ਮੇਲੇ ਨੂੰ
ਜਲਿਆਂ ਵਾਲਾ ਬਾਗ ।
22 ਆਦਿਵਾਸੀ ਗਾਇਬ ਹੁੰਦੇ ਨੇ
ਇਸ ਮੇਲੇ ਚੋਂ
ਫੇਰ ਤਿੰਨ ਦਿਨ ਬਾਅਦ ਵੀ
ਕੋਈ ਪਰਚਾ ਨਹੀਂ ਕੋਈ ਸੁਣਵਾਈ ਨਹੀਂ
ਤੂੰ ਤਿੰਨ ਦਿਨ ਛੱਡ
ਓਹਨਾਂ ਦੀ ਤਾਂ ਕਿਸੇ 
67 ਸਾਲ ਬਾਅਦ ਵੀ ਨਹੀਂ ਸੁਣੀ
ਸਰਕਾਰੀ ਸ਼ਹਿ ਤੇ ਕਤਲ ਹੁੰਦੇ ਰਹੇ
ਬਲਾਤਕਾਰ ਹੁੰਦੇ ਰਹੇ
ਤੇ ਜਦ ਇੰਨੇ ਸਾਲ ਯਾਦ ਨਹੀਂ ਆਈ
ਤੇਰੀ ਹਕੂਮਤ ਨੂੰ
ਤਾਂ ਹੁਣ ਓੁੱਥੇ ਮੁਰੱਬਾ ਲੈਣ ਗਏ ਸੀ ?
ਓੁਹ ਸੱਚ ਯਾਦ ਆਇਆ
ਵੋਟਾਂ ਵੀ ਸੁਣਿਆਂ ਆਓੁਣ ਵਾਲੀਆਂ ਨੇ ।
ਜਦ ਕਦੇ ਸਾਰ ਲਈ ਨਹੀਂ
ਓੁਹਨਾਂ ਤੇ ਹੋਣ ਵਾਲੀਆਂ ਵਧੀਕੀਆਂ ਦੀ
ਤੇਰੇ ਦੇਸ਼ ਦੇ ਮੁਖੀ ਬਣੇਂ
ਕਠਪੁਤਲੀ ਸਰਦਾਰ ਨੇ 
ਤਾਂ ਇਹ ਭਾਣਾਂ ਤਾਂ ਵਰਤਣਾਂ ਹੀ ਸੀ
ਓੁਹ ਕਠਪੁਤਲੀ ਸਰਦਾਰ ਇਸ ਬਾਰੇ ਬੋਲੇ ਵੀ ਕਿਓੁਂ
ਓੁਹ ਤਾਂ ਸੱਜਣ ਕੁਮਾਰ ਦੇ ਬਰੀ ਹੋਣ
ਤੇ ਵੀ ਨਾ ਬੋਲਿਆ ।
ਹੁਣ ਇਹਨਾਂ ਆਦਿਵਾਸੀਆਂ ਦੀ ਰੋਟੀ
ਖੋਹਣ ਦੀ ਤਿਆਰੀ ਕਰ ਰਹੇ ਨੇ
ਸਿਰਫ ਆਪਣੇਂ ਸਰਮਾਏਦਾਰ ਬਘਿਆੜਾਂ ਨੂੰ 
ਖੁਸ਼ ਕਰਨ ਲਈ,
ਓੁਹਨਾਂ ਨੂੰ ਇਹ ਦੱਸਣ ਲਈ
ਕਿ ਤੁਸੀਂ ਓੁਹਨਾਂ ਦੇ ਵਫਾਦਾਰ ਕੁੱਤੇ ਹੋ ।
ਤੈਨੂੰ ਤਾਂ ਇਹ ਵੀ ਨਹੀਂ ਪਤਾ
ਕਿ ਨਕਸਲੀ ਕੋਣ ਹੈ
ਤੇ ਮਾਓਵਾਦੀ ਕੋਣ ਹੈ ?
ਚੱਲ ਤੂੰ ਲਾ ਲੈ ਜੋਰ 
ਖਤਮ ਕਰਨ ਦਾ ਇਹਨਾਂ ਨੂੰ
ਅੱਜ 89 ਜਿਲ੍ਹੇ ਓੁਹਨਾਂ ਕੋਲ ਨੇ
ਤੂੰ ਮਾਰ ਲੈ ਜੇ ਮਰਦੇ ਨੇ 
ਤੇਰੀ ਸਰਕਾਰ ਨੇ ਤਾਂ ਦੇਖ ਲਏ ਮਾਰ ਕੇ
ਜੇ ਤੇਰੀ ਹਕੂਮਤ ਇੰਨੇ ਜੋਗੀ ਹੁੰਦੀ 
ਤਾਂ 2000 ਸਿਪਾਹੀ ਭੇਜਣ ਦੀ ਫੋਕੀ ਬੜਕ
ਨਾ ਮਾਰਦੀ
ਤੇ ਰਾਸ਼ਟਰਪਤੀ ਇਸ ਤੇ ਰੋਕ ਨਾ ਲਾਓੁਂਦਾ
ਓੁਸ ਨੂੰ ਵੀ ਪਤਾ ਹੈ
ਲੋਕਾਂ ਦੀ ਇਸ ਲੜਾਈ 'ਚ ਕੀ ਓਕਾਤ ਹੈ 
ਤੇਰੀ ਸਰਕਾਰ ਦੀ ਤੇ ਫੋਜ ਦੀ ।
ਮਰਨ ਨਾਲ ਘਟਦੇ ਨਹੀਂ ਵੱਧਦੇ ਨੇ
ਜਿਹਨਾਂ ਕੋਲ ਲੁਟਾਓੁਣ ਲਈ
ਕੁਝ ਨਾ ਹੋਵੇ
ਓੁਹ ਮੋਤ ਤੋਂ ਨਹੀਂ ਡਰਿਆ ਕਰਦੇ ।
ਆਦਿਵਾਸੀਆਂ ਨੇ ਵੀ ਰੋਣਾਂ ਛੱਡ ਦਿੱਤਾ ਹੈ
ਵਿਧਵਾ ਅਤੇ ਬੇ ਪੱਤ ਹੋਈਆਂ ਅੋਰਤਾਂ
ਵੀ ਪਿੱਟ ਸਿਆਪਾ ਨਹੀਂ ਕਰਦੀਆਂ
ਪਿੱਟ ਸਿਆਪਾ ਹੁਣ ਹੋਵੇਗਾ
ਪਰ ਓੁਹਨਾਂ ਦੇ ਘਰ ਨਹੀਂ
ਕਿਓੁਂ ਕਿ ਓੁਹਨਾਂ ਦੀ ਅਵਾਜ
ਤੁਸੀਂ ਸੁਣੀਂ ਨਹੀਂ
ਓੁਹਨਾਂ ਬਹੁਤ ਓੁੱਚਾ ਬੋਲ ਬੋਲ
ਦੇਖ ਲਿਆ
ਤੇ ਹੁਣ ਜਦ ਇਹ ਅਵਾਜ ਸੰਗੀਨ ਰੇ ਰਾਹ ਚੱਲੀ ਹੈ
ਤਾਂ ਘਬਰਾਹਟ ਹੁੰਦੀ ਹੈ
ਤੁਹਾਨੂੰ, ਤੁਹਾਡੀ ਸਰਕਾਰ ਨੂੰ
ਸੱਚ ਤੁਸਾਂ ਕਾਰਵਾਈ ਕਰ ਤਾਂ ਲਈ ਹੈ
ਇਟਲੀ ਵਾਲੀ ਬੀਬੀ ਦੀ ਸਰੱਖਿਆ
ਮੈਂ ਸੁਣਿਆਂ ਵਧ ਗਈ ਹੈ ।
ਚੱਲ ਜਾ ਆ ਹੁਣ 
ਕਿਸੇ ਲਾਗਲੇ ਥਾਣੇਂ ਚੌਂਕੀ
ਆਪਣੇਂ ਸਰਕਾਰੀ ਦਾਨਵਾਂ ਕੋਲ
ਤੇ ਗਰਦਾਨ ਦੇ ਮੈਨੂੰ ਵੀ
ਨਕਸਲੀ ਜਾਂ ਮਾਓਵਾਦੀ ।

ਮਨਦੀਪ ਸੁੱਜੋਂ

Sunday 19 May 2013

"ਜਦ ਵਿਸ਼ਵ ਸ਼ਾਂਤੀ ਮੇਰੇ ਘਰ ਆਈ"

ਰਾਤ ਬਾਰ੍ਹਾ ਘੰਟੇ ਦੀ ਸ਼ਿਫਟ ਲਾ ਕੇ ਜਦ ਮੈਂ ਥੱਕਿਆ ਹੋਇਆ ਘਰੇ ਪਹੁੰਚਿਆ ਤਾਂ ਜਾ ਕੇ ਫਟਾ ਫਟ ਜੂਸ ਝੁਲਸ ਕੇ ਸੋਣ ਦੀ ਤਿਆਰੀ ਕਰਨ ਲੱਗਾ । ਅਜੇ ਇੱਧਰ ਓੁੱਧਰ ਵੱਖ ਜਿਹੇ ਲੈ ਰਿਹਾ ਸੀ ਕਿ ਇੰਨੇ ਨੂੰ ਮੇਰਾ ਪੁੱਤਰ ਗੁਰਸ਼ਬਦ ਵੀ ਓੁੱਠ ਗਿਆ ਅਤੇ ਓੁਸਨੇ ਓੁੱਠ ਕੇ ਖਰੂਦ ਪਾਓੁਣਾਂ ਸ਼ੁਰੂ ਕਰ ਦਿੱਤਾ ਜਿਵੇਂ ਕਿ  ਓੁਹ ਮੇਰੇ ਘਰ ਪਹੁੰਚਣ ਦੀ ਖੁਸ਼ੀ ਵਿੱਚ ਅਕਸਰ ਹੀ ਕਰਿਆ ਕਰਦਾ ਹੈ । ਮੈਂ ਓੁਸ ਨਾਲ ਦਸ ਕੁ ਮਿੰਟ ਖੇਡ ਕੇ ਫਿਰ ਓੁਸ ਨੁੰ ਬਾਹਰ ਜਾ ਕੇ ਖਿਡੋਣਿਆਂ ਨਾਲ ਖੇਡਣ ਨੁੰ ਕਿਹਾ ਤਾਂ ਓੁਹ ਮੰਨ ਗਿਆ ਅਤੇ ਕਮਰੇ ਵਿਚੋਂ ਬਾਹਰ ਜਾ ਕੇ ਮੇਰੀ ਪਤਨੀਂ ਨਾਲ ਆਪਣੇਂ ਖਿਡੌਣੇਂ ਲੈ ਕੇ ਖੇਡਣ ਲੱਗ ਪਿਆ । ਮੈਂ ਵੀ ਮੋਕਾ ਦੇਖ ਕੇ ਦਰਵਾਜਾ ਬੰਦ ਕੀਤਾ ਅਤੇ ਪਤਾ ਹੀ ਨਹੀਂ ਲੱਗਿਆ ਕਿ ਕਦ ਬੈੱਡ 'ਤੇ ਡਿਗਦਿਆਂ ਹੀ ਨੀਂਦ ਆ ਗਈ ।

ਅਜੇ ਦਸ ਮਿੰਟ ਹੀ ਹੋਏ ਸਨ ਕਿ ਕਿਸੇ ਨੇ ਘਰ ਦੇ ਦਰਵਾਜੇ ਤੇ ਦਸਤਕ ਦਿੱਤੀ ਅਤੇ ਗੁਰਸ਼ਬਦ ਹੁਰੀਂ ਭੱਜੇ ਭੱਜੇ ਗਏ ਦਰਵਾਜਾ ਖੋਲਣ ਤਾਂ ਮੈਂ ਵੀ ਘੇਸਲਾ ਜਿਹਾ ਹੋ ਕੇ ਪੈ ਗਿਆ ਕੇ ਪਤਾ ਨਹੀਂ ਕੋਣ ਹੋਣਾਂ । ਇੰਨੇ ਨੂੰ ਕਿਸੇ ਦੁਆਰਾ ਗੁਰਸ਼ਬਦ ਦੇ ਹੱਥ 'ਚ ਫੜ੍ਹੇ ਮੋਟਰਸਾਇਕਲ ਖਿਡੋਣੇ ਦੀਆਂ ਅੰਗ੍ਰੇਜੀ ਵਿੱਚ ਕੀਤੀਆਂ ਸਿਫਤਾਂ ਮੇਰੇ ਕੰਨੀ ਵੀ ਪੈ ਗਈਆਂ ।  "ਵੇਰੀ ਨਾਈਸ ਬਾਈਕ...ਵੇਰੀ ਨਾਈਸ ਬਾਈਕ" ਕਰਦੀ ਇਹ ਅਵਾਜ ਯਕੀਨਨ ਕਿਸੇ ਗੋਰੇ ਦੀ ਹੀ ਸੀ । ਘਰ ਦੇ ਅੰਦਰ ਵੜਨ ਦੇ ਸਾਰ ਹੀ ਮੇਰੇ ਕਮਰੇ ਦਾ ਦਰਵਾਜਾ ਲੱਗਦਾ ਹੈ ਤਾਂ ਸਾਰਾ ਕੁੱਝ ਸਾਫ ਸੁਣਾਈ ਦੇ ਰਿਹਾ ਸੀ ਅਤੇ ਫਿਰ ਇਸ ਗੋਰੇ ਨੇ ਗੁਰਸ਼ਬਦ ਨੂੰ ਪੁੱਛਿਆ ਕਿ "ਵੀਅਰ ਆਰ ਯੂਅਰ ਪੇਰੈਂਟਸ" ਮਤਲਬ ਕਿ ਤੁਹਾਡੇ ਮਾਂ ਬਾਪ ਕਿੱਧਰ ਨੇ ? ਗੁਰਸ਼ਬਦ ਚਾਈਲਡ ਕੇਅਰ ਜਾਣ ਕਰਕੇ ਸਮਝ ਗਿਆ ਕਿ ਓੁਹ ਕੀ ਪੁੱਛ ਰਿਹਾ ਹੈ ਪਰ ਕਿਓੁਂ ਕਿ ਅਸੀਂ ਘਰ ਪੰਜਾਬੀ ਵਿੱਚ ਹੀ ਸਾਰੀ ਗੱਲਬਾਤ ਕਰਦੇ ਹਾਂ ਤਾਂ ਗੁਰਸ਼ਬਦ ਨੇ ਵੀ ਗੋਰੇ ਦੀ ਗੱਲ ਦਾ ਜਵਾਬ ਵੀ ਪੰਜਾਬੀ 'ਚ ਦੇਣਾਂ ਹੀ ਬਿਹਤਰ ਸਮਝਿਆ ਅਤੇ ਓੁਸ ਨੇ ਗੋਰੇ ਨੂੰ ਕਿਹਾ ਕਿ "ਅੰਦਰ ਸੋ ਰਹੇ ਆ ਪਾਪਾ" ਪਰ ਗੋਰੇ ਦੇ ਪੱਲੇ ਕੁੱਝ ਨਾ ਪਵੇ ਓੁਸਨੇ ਫਿਰ ਕਿਹਾ "ਵੀਅਰ ਆਰ ਯੂਅਰ ਪੇਰੈਂਟਸ ?" ਗੁਰਸ਼ਬਦ ਦਾ ਜਵਾਬ ਫੇਰ ਵੀ ਪੰਜਾਬੀ ਵਿੱਚ ਹੀ ਸੀ  ਕਿ "ਅੰਦਰ ਸੋ ਰਹੇ ਆ ਪਾਪਾ" । ਬੇਸ਼ਕ ਗੋਰਾ  ਸਵਾਲ ਕਰਨ ਵੇਲੇ ਸਹੀ ਸੀ ਤੇ ਗੁਰਸ਼ਬਦ ਜਵਾਬ ਦੇਣ ਲੱਗੇ ਸਹੀ ਸੀ ਪਰ ਭਾਸ਼ਾ ਦੇ ਅੰਤਰ ਕਾਰਨ ਗੱਲ ਅੱਗੇ ਨਹੀਂ ਸੀ ਤੁਰ ਰਹੀ । ਚਲੋ ਘਰ ਪੰਜਾਬੀ ਵਿੱਚ ਗੱਲ ਕਰਨ ਦਾ ਫਾਇਦਾ ਤਾਂ ਪਤਾ ਹੀ ਸੀ ਤੇ ਬੇਗਾਨੇ ਮੁਲਕ ਰਹਿੰਦਿਆ ਨੁਕਸਾਨ ਦਾ ਵੀ ਪਤਾ ਲੱਗ ਗਿਆ ।

ਮੈਂ ਸੋਚਿਆ ਕਿ ਕੋਈ ਗੁਆਂਢੀ ਨਾ ਹੋਵੇ ਜੋ ਕਿਸੇ ਮੱਦਦ ਦੀ ਆਸ ਵਿੱਚ ਆਇਆ ਹੋਵੇ ਤਾਂ ਮੈਂ ਫਟਾ ਫਟ ਓੁੱਠ ਕੇ ਕਮਰੇ ਵਿੱਚੋਂ ਬਾਹਰ ਆਇਆ ਤਾਂ ਦੇਖਿਆ ਕਿ ਇਕ ਪੈਹਂਟ ਕੁ ਸਾਲ ਦਾ ਬੁੱਢਾ ਜਿਸ ਦਾ ਨਾਮ ਜੋਹਨ ਅਤੇ ਪੱਚੀ ਕੁ ਸਾਲ ਦਾ ਮੁੰਡਾ ਜਿਸ ਦਾ ਨਾਮ ਰਿਚਰਡ ਸੀ ਦਰਵਾਜੇ ਦੇ ਬਾਹਰ ਕੁੱਝ ਪੈਂਫਲੈਟ ਫੜ੍ਹੀ ਖੜ੍ਹੇ ਸਨ । ਮੈਨੁੰ ਇਹਨਾਂ ਪੈਫਲੇਟ ਦਿਖਾਓੁਂਦਿਆਂ ਕਿਹਾ ਕਿ ਸੰਸਾਰ ਵਿੱਚ ਫੈਲੀ ਅਸ਼ਾਂਤੀ ਅਤੇ ਕਤਲੇਆਮ ਤੋਂ ਓੁਹ ਬਹੁਤ ਚਿੰਤਤ ਨੇ ਅਤੇ ਓੁਹਨਾਂ ਕੋਲ ਇਸ ਸੰਕਟ ਨੂੰ ਖਤਮ ਕਰਨ ਦਾ ਤਰੀਕਾ ਹੈ। ਇੰਨਾ ਸੁਣਦੇ ਹੀ ਮੈਂ ਸਾਰੀ ਕਹਾਣੀਂ ਸਮਝ ਤਾਂ ਗਿਆ ਕਿ ਇਹ ਕਿਸ ਮਕਸਦ ਲਈ ਆਏ ਨੇ ਪਰ ਮੈ ਵੀ ਭੋਲਾ ਜਿਹਾ ਬਣ ਕੇ ਓੁਹਨਾਂ ਨੂੰ ਕਿਹਾ ਕਿ ਮੈ ਵੀ ਬਹੁਤ ਚਿੰਤਤ ਹਾਂ ਸੰਸਾਰਿਕ ਅਸ਼ਾਂਤੀ ਅਤੇ ਹੋ ਰਹੀ ਕਤਲੇਆਮ ਕਾਰਨ  ਅਤੇ ਓੁਹਨਾਂ ਨੂੰ ਘਰ ਅੰਦਰ ਆ ਕੇ ਚੰਗੀ ਤਰ੍ਹਾਂ ਤਸੱਲੀ ਨਾਲ ਓੁਹਨਾਂ ਦੇ ਇਸ ਸਮੱਸਿਆ ਨੂੰ ਸੁਲਝਾਓੁਂਣ ਦੇ ਤਰੀਕੇ ਬਾਰੇ ਪੁੱਛਣ ਲੱਗਾ । ਕਿਓੁਂ ਕਿ ਮੈਨੂੰ ਪਤਾ ਸੀ ਕਿ ਇਹ ਸੰਸਾਰਿਕ ਅਸ਼ਾਂਤੀ ਨੂੰ ਸੁਲਝਾਓੁਣ ਦੇ ਤਰੀਕੇ ਦੱਸਣ ਨਹੀਂ ਆਏ ਬਲਕਿ ਇਸਾਈ ਧਰਮ ਦੇ ਪ੍ਰਚਾਰ ਲਈ ਆਏ ਹਨ ਇਸ ਕਰਕੇ ਮੈ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ "ਕੋਣ ਹੱਲ ਕਰੇਗਾ ਇਹ ਸੰਸਾਰਿਕ ਅਸ਼ਾਂਤੀ ਵਾਲੇ ਮਸਲੇ ਨੂੰ ?"


ਪੱਚੀ ਸਾਲਾਂ ਦੇ ਮੁੰਡੇ ਰਿਚਰਡ ਨੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਓੁਸ ਨੂੰ ਰੋਕਦਿਆਂ ਜੋਹਨ ਆਪਣੇ ਝੋਲੇ ਵਿੱਚੋਂ ਬਾਈਬਲ ਕੱਢਦਿਆ ਹੋਇਆ ਬੋਲਿਆ
"ਓੁਹ ਪ੍ਰਮਾਤਮਾ"
ਕਿਹੜਾ ਪ੍ਰਮਾਤਮਾ ?
ਜੋਹਨ - "ਜਿਸ ਨੇ ਇਹ ਸ਼੍ਰਿਸ਼ਟੀ ਸਾਜੀ, ਜੋ ਸਭ ਨੂੰ ਪਿਆਰ ਕਰਦਾ ਹੈ"
"ਜਿਸ ਨੇ ਇਹ ਸ਼੍ਰਿਸ਼ਟੀ ਸਾਜੀ ਓੁਸ ਨੂੰ ਕਿਸਨੇ ਸਾਜਿਆ ?"
ਜੋਹਨ ਫੇਰ ਬਾਈਬਲ ਫਰੋਲਣ ਲੱਗਾ ਅਤੇ ਮੈਨੂੰ ਪੁੱਛਣ ਲੱਗਾ "ਕੀ ਤੁਸੀਂ ਰੱਬ 'ਚ ਯਕੀਨ ਕਰਦੇ ਹੋ?"
"ਕਦੇ ਕਰਿਆ ਕਰਦਾ ਸੀ ਪਰ ਹੁਣ ਨਹੀਂ"
ਜੋਹਨ - "ਹੁਣ ਕਿਓੁ ਨਹੀਂ ਯਕੀਨ ਕਰਦੇ ?"
"ਮੇਰੀ ਮਰਜ਼ੀ ਹੈ, ਮੇਰਾ ਆਪਣਾਂ ਅਧਿਐਨ ਹੈ ਨਾਲੇ ਜਦ ਮੈ ਰੱਬ 'ਚ ਯਕੀਨ ਕਰਦਾ ਸੀ ਓੁਸ ਸਮੇਂ ਕਿਸੇ ਨਹੀਂ ਪੁੱਛਿਆ ਕਿ ਕਿਓੁਂ ਕਰਦਾ ਹੈ ਰੱਬ 'ਚ ਯਕੀਨ"
ਜੋਹਨ - "ਤੁਹਾਨੂੰ ਪਤਾ ਕਿ ਦੁਨੀਆਂ ਆਪਣੀਂ ਤਬਾਹੀ ਵੱਲ ਵਧ ਰਹੀ ਹੈ ਭਾਵ ਕਿ ਖਾਤਮੇਂ ਵੱਲ ?"
"ਨਹੀਂ ਮੈਨੂੰ ਨਹੀਂ ਪਤਾ ਜੇਕਰ ਤੁਹਾਨੂੰ ਪਤਾ ਹੈ ਤਾਂ ਕੋਈ ਸਬੂਤ ਪੇਸ਼ ਕਰੋ"


ਰਿਚਰਡ ਨੇ ਫਿਰ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬਾਈਬਲ ਫਰੋਲਦਿਆਂ ਇਕ ਸਫੇ ਤੇ ਭੁਚਾਲ ਦਾ ਜਿਕਰ ਦਿਖਾਂਓੁਂਦਿਆਂ ਹੋਇਆਂ ਜੋਹਨ ਬੋਲਿਆ -"ਧਰਤੀ ਤੇ ਪਿਛਲੇ ਥੋੜ੍ਹੇ ਸਮੇਂ ਵਿੱਚ ਭੂਚਾਲਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ । ਇਸ ਨੂੰ ਕੋਈ ਰੋਕ ਨਹੀਂ ਸਕਦਾ ਅਤੇ ਨਾਂ ਹੀ ਦੱਸ ਸਕਦਾ ਹੇ ਕਿ ਭੁਚਾਲ ਕਦ ਆਵੇਗਾ"
"ਜੋਹਨ ਪਿਛਲੇ ਮਹੀਨੇ ਵਿਗਿਆਨਕਾਂ ਨੇ ਇਹ ਪਤਾ ਲਗਾ ਲਿਆ ਹੈ ਕਿ ਭੁਚਾਲ ਆਓੁਣ ਬਾਰੇ ਡੱਡੂਆਂ ਨੂੰ ਦੋ ਦਿਨ ਪਹਿਲਾਂ ਪਤਾ ਲੱਗ ਜਾਂਦਾ ਹੈ ਅਤੇ ਇਸ ਅਧਾਰ ਤੇ ਵਿਗਿਆਨੀ ਜਲਦ ਹੀ ਭੂਚਾਲ ਦੀ ਭਵਿੱਅਬਾਣੀਂ ਵੀ ਕਰਨ ਦੇ ਕਾਮਯਾਬ ਹੋ ਜਾਣਗੇ । ਬੇਸ਼ਕ ਇਸ ਤੋਂ ਬਚਿਆ ਨਹੀਂ ਜਾ ਸਕਦਾ ਪਰ ਜਦ ਇਸ ਦੀ ਭਵਿੱਖਬਾਣੀਂ ਹੋਣ ਲੱਗ ਗਈ ਤਾਂ ਅਹਿਤਿਆਤ ਵਰਤ ਕੇ ਖਾਲੀ ਇਲਾਕੇ ਵਿੱਚ ਜਾ ਕੇ ਬਚਿਆ ਵੀ ਜਾ ਸਕਦਾ ਹੇ ।"



ਹੁਣ ਪ੍ਰਸ਼ਨ ਦੀ ਬਾਰੀ ਸੀ
"ਜੋਹਨ ਜੇਕਰ ਤੇਰਾ ਪ੍ਰਮਾਤਮਾ ਜੋ ਇਸ ਸ਼੍ਰਿਸ਼ਟੀ ਦਾ ਰਚਨਹਾਰ ਹੈ, ਜੋ ਤੇਰੀ ਬਾਈਬਲ ਅਤੇ ਤੇਰੇ ਮੁਤਾਬਿਕ ਸਭ ਨੂੰ ਪਿਆਰ ਕਰਦਾ ਹੈ ਤਾਂ ਓੁਹ ਭੁਚਾਲ ਲਿਆ ਕੇ ਆਪਣੇਂ ਪਿਆਰਿਆਂ ਨੂੰ ਕਿਓੁਂ ਬੇ-ਰਹਿਮੀਂ ਨਾਲ ਕਤਲ ਕਰਨਾ ਚਾਹੁੰਦਾ ਹੈ ? ਕੀ ਤੇਰਾ ਇਹ ਦਾਅਵਾ ਕਿ ਓੁਹ ਸਭ ਨੂੰ ਪਿਆਰ ਕਰਦਾ ਹੈ ਭੂਚਾਲ ਦੇ ਦਾਅਵੇ ਅੱਗੇ ਖੋਖਲਾ ਨਹੀਂ ਹੋ ਜਾਂਦਾ ? ਇਹ ਵਿਰੋਧਾਭਾਸ ਕਿਓੁ ? ਇਹ ਦੋਹਰੇ ਮਾਪਦੰਢ ਕਿਓੁ ?
ਫੇਰ ਬਾਈਬਲ ਦੀ ਫਰੋਲਾ ਫਰਾਲੀ
ਜੋਹਨ - "ਪਰ ਵਿਸ਼ਵ ਸ਼ਾਂਤੀ ਦਾ ਹੱਲ ਸਿਰਫ ਪ੍ਰਮਾਤਮਾਂ ਹੈ, ਓੁਹ ਸਰਵ ਸ਼ਕਤੀਮਾਨ ਹੈ"
"ਜੇਕਰ ਅਜਿਹਾ ਹੈ ਤਾਂ ਸਭ ਨੁੰ ਪਿਆਰ ਕਰਨ ਵਾਲਾ ਪ੍ਰਮਾਤਮਾਂ ਲੋਕਾਂ ਨੂੰ ਭੁੱਖੇ ਕਿਓੁਂ ਮਾਰਦਾ ਹੈ ? ਇਹ ਯੁੱਧ ਅਤੇ ਧਰਮ ਦੇ ਨਾਮ ਤੇ ਹੋ ਰਹੀ ਕਤਲੋਗਾਰਤ ਨੂੰ ਰੋਕਦਾ ਕਿਓੁਂ ਨਹੀਂ ?"
ਜੋਹਨ - "ਇਹ ਸਭ ਸ਼ੈਤਾਨ ਪ੍ਰਮਾਤਮਾ ਕਰ ਰਿਹਾ ਹੈ"
"ਫਿਰ ਤੇਰਾ ਪ੍ਰਮਾਤਮਾਂ ਸ਼ੈਤਾਨ ਪ੍ਰਮਾਤਮਾਂ ਨੂੰ ਰੋਕਦਾ ਕਿਓੁਂ ਨਹੀਂ ? ਓੁਹ ਸਰਵਸ਼ਕਤੀਮਾਨ ਹੋ ਕੇ ਵੀ ਕਿਓੁਂ ਨਹੀਂ ਰੋਕਦਾ? ਜੇਕਰ ਓੁਹ ਨਹੀਂ ਰੋਕ ਸਕਦਾ ਤਾਂ ਓੁਸ ਸਰਵਸ਼ਕਤੀਮਾਨ ਕਿਵੇਂ ਹੋ ਗਿਆ ?"
ਜੋਹਨ - "ਪ੍ਰਮਾਤਮਾਂ ਨੇ ਸ਼ੈਤਾਨ ਨੁੰ ਆਪਣੀਂ ਮਨ ਮਰਜੀ ਕਰਨ ਦੀ ਖੁੱਲ ਦਿੱਤੀ ਹੋਈ ਹੈ ਕਿ ਤਾਂ ਕਿ ਸ਼ੈਤਾਨ ਇਹ ਬਹਾਨਾ ਨਾ ਲਾਵੇ ਕਿ ਪ੍ਰਮਾਤਮਾਂ ਨੇ ਸ਼ੈਤਾਨ ਨੂੰ ਆਪਣੇਂ ਸਰਵ ਸ਼ਕਤੀਮਾਨ ਹੋਣ ਦਾ ਮੋਕਾ ਨਹੀਂ ਦਿੱਤਾ ।"
"ਫਿਰ ਤੇਰਾ ਪ੍ਰਮਾਤਮਾਂ ਤਾਂ ਬਹੁਤ ਸਵਾਰਥੀ ਹੈ ਜੋ ਆਪਣੀਂ ਟੋਹਰ ਬਨਾਓੁਣ ਲਈ ਆਪਣੇਂ ਹੀ ਪਿਆਰਿਆਂ ਦਾ ਸ਼ੈਤਾਨ ਹੱਥੋਂ ਕਤਲ ਕਰਵਾ ਰਿਹਾ ਹੈ ।"
ਰਿਚਰਡ ਨੂੰ ਇਸ ਬਾਰ ਫੇਰ ਜੋਹਨ ਨੇ ਬੋਲਣ ਤੋਂ ਰੋਕ ਦਿੱਤਾ ਪਰ ਹੁਣ ਮੈਂ ਸਮਝ ਗਿਆ ਸੀ ਕਿ ਜੋਹਨ ਓੁਮਰ ਦੇ ਹਿਸਾਬ ਨਾਲ ਆਪਣੇਂ ਆਪ ਨੂ੬ ਜਿਆਦਾ ਗਿਆਨੀ ਸਮਝ ਰਿਹਾ ਹੈ ।



ਹੁਣ ਮੈਂ ਜੋਹਨ ਨੂੰ ਸਵਾਲ ਕੀਤਾ:-
"ਇਹ ਜੋ ਬਾਈਬਲ ਅਤੇ ਹੋਰ ਧਰਾਮਿਕ ਗ੍ਰੰਥ ਹਜਾਰਾਂ, ਕਰੋੜਾਂ ਸਾਲ ਪਹਿਲਾਂ ਲਿਖੇ ਗਏ ਕੀ ਇਅ ਅੱਜ ਦੀਆਂ ਸਮਾਜਿਕ, ਰਾਜਨੀਤਿਕ. ਅਤੇ ਆਰਥਿਕ ਪ੍ਰਸਥਿਤੀਆਂ ਵਿੱਚ ਲਾਗੂ ਕੀਤੀਆਂ ਜਾ ਸਕਦੀਆਂ ਹਨ ?
ਜੋਹਨ - "ਪ੍ਰਮਾਤਮਾਂ ਦੇ ਬੋਲ ਜੋ ਕਹਿ ਦਿੱਤੇ ਇਕ ਬਾਰ ਪੱਕੇ ਹਨ. ਓੁਹਨਾਂ ਨੁੰ ਬਦਲਿਆ ਨਹੀਂ ਜਾ ਸਕਦਾ।"
ਇਸ ਤੋਂ ਪਹਿਲਾਂ ਕਿ ਜੋਹਨ ਹੋਰ ਕੁੱਝ ਬੋਲਦਾ ਮੈ ਓੁਸ ਨੂੱ ਟੋਕ ਕੇ ਰਿਚਰਡ ਨੂੰ ਇਸ ਸਵਾਲ ਦੇ ਜਵਾਬ ਦੇਣ ਬਾਰੇ ਕਿਹਾ ਕਿਓੁਂ ਕਿ ਬੁੱਢਾ ਜੋਹਨ ਨੂੰ ਓੁਸ ਨੂੰ ਹਰ ਬਾਰ ਬੋਲਣ ਤੋਂ ਰੋਕ ਰਿਹਾ ਸੀ ।
ਰਿਚਰਡ -"ਮੇਰਾ ਸਮਝਣਾਂ ਹੇ ਕਿ ਮੋਜੂਦਾ ਪ੍ਰਸਥਿਤੀਆਂ ਇਹ ਧਰਾਮਿਕ ਗ੍ਰੰਥਾਂ ਦੀਆਂ ਹਲਾਤਾਂ ਤੋਂ ਵੱਖਰੀਆਂ ਸਨ ਅਤੇ ਧਰਮ ਨੂੰ ਓੁਹਨਾਂ ਅਨੁਸਾਰ ਬਦਲਣਾਂ ਚਾਹਿਦਾ ਹੈ , ਜਿਵੇਂ ਕਿ....."
ਜੋਹਨ ਨੇ ਵਿਚ ਹੀ ਟੋਕਦਿਆ ਹੋਇਆਂ ਗਰਮ ਲਹਿਜੇ ਨਾਲ ਰਿਚਰਡ ਵੱਲ ਵੇਖ ਕੇ ਬੋਲਿਆ "ਪ੍ਰਮਾਤਮਾਂ ਦੇ ਬੋਲ ਸੱਚ ਹਨ ਓਹ ਬਦਲੇ ਨਹੀਂ ਜਾ ਸਕਦੇ"
ਮੈਂ ਹੁਣ ਇਸ ਬਾਰ ਜੋਹਨ ਨੂੰ ਟੋਕ ਦਿੱਤਾ "ਰਿਚਰਡ ਤੁਸੀਂ ਕੁਝ ਕਹਿਣਾਂ ਚਾਹੁੰਦੇ ਸੀ"
ਰਿਚਰਡ - "ਜਿਵੇ ਕਿ ਪੋਪ ਨੇ ਗੇਅ ਮੇਰਿਜ ਦੀ ਆਗਿਆ ਦੇ ਦਿੱਤੀ ਹੈ ਜਾਂ ਹਮਾਇਤ ਕੀਤੀ ਹੈ ਜੋ ਮੇਰੀ ਨਜਰ 'ਚ ਮਨੁੱਖੀ ਅਜਾਦੀ ਲਈ ਜਰੂਰੀ ਹੈ ਪਰ ਬਾਈਬਲ ਇਸ ਨੂੰ ਅੱਜ ਵੀ ਗਲਤ ਦੱਸਦੀ ਹੈ "




ਹੁਣ ਜੋਹਨ ਅਤੇ ਰਿਚਰਡ ਇਕ ਦੂਜੇ ਨਾਲ ਬਹਿੰਸ ਕਰਨ ਲੱਗੇ ਅਤੇ ਜੋਹਨ ਤਾਂ ਜਿਆਦਾ ਹੀ ਗਰਮ ਹੋ ਗਿਆ । ਜਦ ਜੋਹਨ ਨੇ ਦੇਖਿਆ ਕਿ ਮੇਰੇ ਸਾਹਮਣੇਂ ਇਹਨਾਂ ਦੀ ਇਕ ਨਹੀਂ ਚੱਲੀ ਤਾਂ ਓੁਹ ਕਹਿਣ ਲੱਗਾ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਅਤੇ ਅਸੀਂ ਫਿਰ ਆਵਾਂਗੇ । ਮੈਂ ਕਿਹਾ ਕਿ ਜਰੂਰ ਆਓ ਤੇ ਖੁੱਲਾ ਸਮਾਂ ਲੇ ਕੇ ਆਓ । ਮੈਂ ਓੁਹਨਾਂ ਨੂੰ ਆਪਣਾਂ ਮੋਬਾਈਲ ਨੰਬਰ ਵੀ ਦੇ ਦਿੱਤਾ ਅਤੇ ਰਿਚਰਡ ਨੇ ਮੈਨੂੰ ਬਾਈਬਲ ਦੇਣ ਦਾ ਵਾਅਦਾ ਕੀਤਾ ਅਤੇ ਮੈਂ ਕਿਹਾ ਜਰੂਰ ਦੇਵੋ ਅਤੇ ਸੋਚਿਆ ਕਿ ਤੁਸੀ ਬਾਇਬਲ ਦਿਓ ਤਾਂ ਸਹੀ ਤਾਂ ਕਿ ਮੈਂ ਇਸਾਈ ਧਰਮ ਦੇ ਹੋਰ ਝੂਠਾਂ ਨੂੰ ਮੈਂ ਜਾਣ ਸਕਾਂ ਅਤੇ ਫਿਰ ਇਸ ਦੇ ਹੀ ਹਵਾਲਿਆਂ ਨਾਲ ਤੁਹਾਨੂੰ ਅਤੇ ਧਰਮ ਨੂੰ ਤਰਕ ਦੀ ਕਸੋਟੀ ਤੇ ਝੂਠਾ ਸਾਬਿਤ ਕਰ ਸਕਾਂ ।

ਹੁਣ ਜੋਹਨ ਅਤੇ ਰਿਚਰਡ ਅਗਲੀ ਬਾਰ ਮਿਲਣ ਦਾ ਵਾਹਦਾ ਕਰਕੇ ਬਾਹਰ ਚਲੇ ਗਏ ਤੇ ਮੈਂ ਵੀ ਦਰਵਾਜਾਂ ਲਾ ਦਿੱਤਾ, ਨੀਂਦ ਤਾਂ ਹੁਣ ਓੁੱਡ ਗਈ ਸੀ ਪਰ ਥੋੜੀ ਦੇਰ ਬਾਅਦ ਮੈਂਨੂੰ ਸੜਕ ਤੇ ਬਾਹਲੀ ਕਾਂਵਾ ਰੋਲੀ ਜਿਹੀ ਸੁਣਾਈ ਦਿੱਤੀ ਤਾਂ ਮੈਂ ਖਿੜਕੀ ਰਾਹੀਂ ਦੇਖਿਆ ਕਿ ਜੋਹਨ ਅਤੇ ਰਿਚਰਡ ਇਕ  ਦੂਜੇ ਨੂੰ ਗਾਲੀ ਗਲੋਚ ਕਰ ਰਹੇ ਸਨ । ਬੱਸ ਮੈ ਸਮਝ ਗਿਆ ਕਿ ਸੰਸਾਰਿਕ ਸ਼ਾਂਤੀ ਦਾ ਸੰਦੇਸ਼ ਅਤੇ ਹੱਲ ਨਾਲ ਲੈ ਕੇ ਫਿਰਨ ਵਾਲੇ ਧਰਮੀਂ ਖੁਦ ਕਿੰਨੇ ਕੁ ਸ਼ਾਂਤ ਨੇ ।


ਜੋਹਨ ਅਤੇ ਰਿਚਰਡ ਦੀ ਓੁਡੀਕ ਵਿੱਚ
ਮਨਦੀਪ ਸੁੱਜੋਂ

Tuesday 7 May 2013

ਕੌਣ ਅਕ੍ਰਿਤਘਣ ਅਤੇ ਕੌਣ ਮੂਰਖ ?

ਵਿਗਿਆਨ  ਹਮੇਸ਼ਾਂ ਪੰਜਾਹ ਸੱਠ ਸਾਲ ਪਹਿਲਾਂ ਆਪਣੇ ਦੁਆਰਾ ਹੀ ਕੀਤੀਆਂ ਖੋਜਾਂ ਨੂੰ ਨਕਾਰ ਕੇ ਜਾਂ ਬਦਲ ਕੇ ਅਜੋਕੇ ਸਮੇਂ ਨਾਲ ਅਤੇ ਮੌਜੂਦਾ ਸਮੇਂ ਦੀਆਂ ਜਰੂਰਤਾਂ ਨੂੰ ਜਾਣ ਕੇ ਮਨੁੱਖਤਾ ਨੂੰ ਵਧੀਆ, ਸੋਖਾਲਾ ਅਤੇ ਤੰਦਰੁਸਤ ਜੀਵਨ ਪ੍ਰਦਾਨ ਕਰਨ ਲਈ ਦਿਨ ਰਾਤ ਮਿਹਨਤ ਕਰਦਾ ਹੈ । ਆਪਣੇਂ ਆਪ ਨੂੰ ਜਦ ਵਿਗਿਆਨ ਸਮੇਂ ਅਨੁਸਾਰ ਜਾਂ ਸਮੇਂ ਦੀਆਂ ਜਰੂਰਤਾਂ ਅਨੁਸਾਰ ਬਦਲਦਾ ਹੈ ਤਾਂ ਇਸ ਵਰਤਾਰੇ ਵਿੱਚ ਧਰਮ ਫਿਰ ਪਿੱਛੇ ਰਹਿ ਜਾਂਦਾ ਹੈ ਕਿਓੁਂ ਕਿ ਧਰਮ ਅੱਜ ਵੀ ਓੁਹੀ ਮੰਨ ਰਿਹਾ ਹੈ ਜੋ ਕਈ ਸੋ ਸਾਲ ਜਾਂ ਹਜਾਰਾਂ ਕਰੋੜਾਂ ਸਾਲ ਪਹਿਲਾਂ ਧਰਾਮਿਕ ਕਿਤਾਬਾਂ ਵਿੱਚ ਲਿਖਿਆ ਜਾ ਚੁੱਕਾ  ਹੈ ਜਦ ਕਿ ਵਿਗਿਆਨ ਹਰ ਰੋਜ ਮਨੁੱਖਤਾ ਦੀ ਭਲਾਈ ਲਈ ਦਿਨ ਰਾਤ ਇਕ ਕਰ ਰਿਹਾ ਹੈ ।
ਜੇਕਰ ਧਰਮ ਨੂੰ ਹੀ ਵਿਗਿਆਨਕ ਮੰਨ ਕੇ ਚੱਲਦੇ ਰਹਿੰਦੇ ਤਾਂ ਹਿੰਦੂਆਂ ਨੇ ਗਓੂ ਦੇ ਪਿਸ਼ਾਬ ਦਾ ਸੇਵਨ ਪਵਿੱਤਰ ਸਮਝ ਕੇ ਹੀ ਕਰਦੇ ਰਹਿਣਾਂ ਸੀ ਜਿਸ ਨੂੰ ਹਿੰਦੂ ਧਰਮ 'ਚ ਹਰ ਬਿਮਾਰੀ ਦਾ ਇਲਾਜ ਸਮਝਦੇ ਸਨ ਪਰ ਜੇਕਰ ਕਿਸੇ ਪਸ਼ੂ ਦਾ ਮਲ ਮੂਤਰ ਹੀ ਹਰ ਬਿਮਾਰੀ ਦਾ ਇਲਾਜ ਹੁੰਦਾ ਤਾਂ ਭਾਰਤ ਵਿੱਚ ਟੀ,ਵੀ ਵਰਗੇ ਰੋਗ ਕਾਰਨ ਫੈਲੀ ਮਹਾਂਮਾਰੀ ਸਮੇਂ ਹਜਾਰਾਂ ਦੀ ਗਿਣਤੀ 'ਚ ਲੋਕ ਨਾ ਮਰਦੇ । ਸਿੱਖ ਧਰਮ ਵਾਲੇ ਵੀ ਬੁਖਾਰ ਓੁਤਾਰਨ ਲਈ ਪਾਠ ਦਾ ਜਾਪ ਕਰਦੇ ਹਨ ਪਰ ਆਖਿਰ ਬਿਮਾਰੀ ਠੀਕ ਡਾਕਟਰ ਦੀ ਗੋਲੀ ਨਾਲ ਹੀ ਹੁੰਦੀ ਹੈ ਕਿਓੁਂ ਕਿ ਬੁਖਾਰ ਹੋਣ ਦੇ ਕਈ ਕਾਰਨ ਹਨ ਅਤੇ ਬੁਖਾਰ ਦਾ ਇਲਾਜ ਕਰਨ ਤੋਂ ਪਹਿਲਾਂ ਕਾਰਨ ਜਾਨਣਾਂ ਬਹੁਤ ਜਰੂਰੀ ਹੈ ਕਿ ਇਸ ਮਨੁੱਖੀ ਸ਼ਰੀਰ ਦੇ ਤਾਪ ਵਧਣ ਦਾ ਕਾਰਨ ਕੀ ਹੈ ? ਹੁਣ ਅਜਿਹਾ ਕਿੰਤੂ ਕਰਨ ਵਾਲਿਆਂ ਨੂੰ ਧਰਮੀਂ ਲੋਕ ਮੂਰਖ ਗਰਦਾਨਦੇ ਹਨ ਪਰ ਸੱਚਾਈ ਇਹਨਾਂ ਨੂੰ ਵੀ ਪਤਾ ਹੈ ਜਦ ਬੁਖਾਰ ਦੀ ਗੋਲੀ ਲੈਣ ਡਾਕਟਰ ਦੇ ਜਾਂਦੇ ਹਨ ਤਾਂ ਫੋਕੇ ਧਰਮ ਦਾ ਖਾਲੀ ਵੱਜਦਾ ਢੋਲ ਇਹਨਾਂ ਦੇ ਕੰਨੀਂ ਵੀ ਸੁਣਦਾ ਹੈ ।
ਲੱਖਾਂ ਕਿਲੋਮੀਟਰ ਦੀ ਦੂਰੀ ਤੇ ਬੈਠੇ ਆਪਣੇਂ ਨਜਦੀਕੀਆਂ ਨਾਲ ਮੋਬਾਈਲ ਤੇ ਗੱਲਬਾਤ, ਇਕ ਦੇਸ਼ ਤੋਂ ਦੂਜੇ ਦੇਸ਼ ਦੀ ਜਹਾਜ ਰਾਹੀਂ ਯਾਤਰਾ ਵਿਗਿਆਨ ਦੀ ਹੀ ਦੇਣ ਹੈ ਅਤੇ ਵਿਗਿਆਨ ਨੇ ਇਹਨਾਂ ਗੱਲਾਂ ਦੀ ਹੋਂਦ ਸਾਬਿਤ ਕੀਤੀ ਹੈ ਜਦਕਿ ਧਾਰਮਿਕ ਗ੍ਰੰਥ ਹਤੇ ਇਹਨਾਂ ਦੇ ਰਚਨਹਾਰੇ ਆਪਣੇਂ ਤੋਂ ਦੂਰ ਬੈਠੇ ਬੰਦੇ ਨਾਲ ਸੰਪਰਕ ਕਰਨ ਅਤੇ ਓੁੱਡ ਕੇ ਜਾਂ ਅਦ੍ਰਿਸ਼ ਹੋ ਕੇ ਸਫਰ ਕਰਨ ਦੀਆਂ ਡੀਂਗਾਂ ਮਾਰਦੇ ਹਨ ਪਰ ਇਹ ਫੋਕੇ ਦਾਅਵੇ ਵਿਗਿਆਨ ਦੇ ਓੁੱਚੇ ਕੱਦ ਅੱਗੇ ਬੋਨੇ ਹੋ ਜਾਂਦੇ ਹਨ । ਧਰਮੀਂ ਲੋਕ ਵਿਗਿਆਨ ਦੀਆਂ ਕਾਢਾਂ ਜਿਵੇ ਮੋਬਾਇਲ, ਜਹਾਜ ਅਤੇ ਦਵਾਈਆਂ ਇਸਤੇਮਾਲ ਕਰਦੇ ਹੋਏ ਵੀ ਕਿਸੇ ਅਦ੍ਰਿਸ਼ ਸ਼ਕਤੀ ਨੂੰ ਸਰਵੋਤਮ ਮੰਨਦੇ ਹਨ ਹੁਣ ਗੱਲ ਇੰਨੀ ਸਾਫ ਤਾਂ ਹੋ ਗਈ ਹੈ ਕਿ ਅਕ੍ਰਿਤਘਣ ਕੌਣ ਹੈ ?
ਧਰਮ ਨੂੰ ਨਾ ਮੰਨਣ ਵਾਲਿਆਂ ਨੂੰ ਅਕ੍ਰਿਤਘਣ ਕਹਿ ਕੇ ਸੰਬੋਧਿਤ ਕਰਨ ਵਾਲੇ ਖੁਦ ਆਪ ਇਸ ਪਦਵੀ ਦੇ ਹੱਕਦਾਰ ਹਨ ਕਿਓੁਂ ਕਿ ਵਿਗਿਆਨ ਦੀਆਂ ਖੋਜਾਂ ਦਾ ਫਾਇਦਾ ਓੁਠਾਓੁਂਦੇ ਹੋਏ ਵੀ ਇਹ ਲੋਕ ਧਰਮੀਂ ਕਿਤਾਬਾਂ ਨੂੰ ਸਰਵੋਤਮ ਮੰਨਦੇ ਹਨ ਜਦ ਕਿ ਧਰਮ ਅਤੇ ਰੱਬ ਨੂੰ ਨਾ ਮੰਨਣ ਵਾਲਿਆਂ ਦਾ ਧਰਮ ਕੋਈ ਫਾਇਦਾ ਨਹੀਂ ਕਰਦਾ ਸਗੋਂ ਓੁਹਨਾਂ ਨੂੰ ਗਾਲੀ ਗਲੋਚ ਕਰਦਾ ਹੈ ਅਤੇ ਧਰਮ ਲਿਖਣ ਵਾਲੇ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਧਰਮ ਦੇ ਪੈਰੋਕਾਰ ਵੀ ਸੱਭਿਅਕ ਹੋਣ ਦਾ ਨਗਾਰਾ ਵਜਾਓੁਂਦੇ ਹੋਏ ਧਰਮ ਤੇ ਕਿੰਤੂ ਕਰਨ ਵਾਲਿਆਂ ਨੂੰ ਗਾਲੀ ਗਲੋਚ ਕਰਦੇ ਹਨ ਅਤੇ ਮੂਰਖ ਗਰਦਾਨਦੇ ਹਨ.....
ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ ॥
One who forgets such a Name of the Lord, Har, Har - his family is dishonored....
ਜਿਨਿ = ਜਿਸ (ਮਨੁੱਖ) ਨੇ। ਕੈ ਕੁਲਿ = ਦੀ ਕੁਲ ਵਿਚ। ਤਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ)। ਗਾਰੀ = ਗਾਲੀ।
ਜਿਸ ਮਨੁੱਖ ਨੇ ਇਹੋ ਜਿਹਾ ਹਰਿ-ਨਾਮ ਵਿਸਾਰ ਦਿੱਤਾ, ਜਿਸ ਨੇ ਹਰਿ-ਪ੍ਰਭੂ ਦੀ ਯਾਦ ਭੁਲਾ ਦਿੱਤੀ, ਉਸ ਦੀ (ਸਾਰੀ) ਕੁਲ ਹੀ ਗਾਲੀ ਲੱਗਦੀ ਹੈ (ਉਸ ਦੀ ਸਾਰੀ ਕੁਲ ਹੀ ਕਲੰਕਿਤ ਹੋ ਜਾਂਦੀ ਹੈ)।
ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰ|
His family is sterile and barren, and his mother is made a widow. ||2||
ਹਰਿ = ਹੇ ਹਰੀ! ਪਰਸੂਤਿ = ਜਨਮ। ਮਹਤਾਰੀ = ਮਾਂ ॥੨॥
ਹੇ ਹਰੀ! ਉਸ (ਨਾਮ-ਹੀਣ ਬੰਦੇ) ਦੀ ਕੁਲ ਵਿਚ (ਕਿਸੇ ਨੂੰ) ਜਨਮ ਹੀ ਨਾਹ ਦੇਵੀਂ, ਉਸ (ਨਾਮ-ਹੀਣ ਮਨੁੱਖ) ਦੀ ਮਾਂ ਨੂੰ ਹੀ ਵਿਧਵਾ ਕਰ ਦੇਵੇਂ (ਤਾਂ ਚੰਗਾ ਹੈ ਤਾਕਿ ਨਾਮ-ਹੀਣ ਘਰ ਵਿਚ ਕਿਸੇ ਦਾ ਜਨਮ ਹੀ ਨਾਹ ਹੋਵੇ) ॥੨॥
ਬਾਣੀਂ ਦੇ ਰਚਣਹਾਰਿਆਂ ਦੀ ਜੇਕਰ ਇਹ ਗੱਲ ਮੰਨ ਲਈਏ ਕਿ ਰੱਬ ਦਾ ਨਾਮ ਭੁੱਲਣ ਵਾਲਿਆਂ ਜਾਂ ਨਾ ਲੈਣ ਵਾਲਿਆਂ ਦੀ ਕੁੱਲ ਕਲੰਕਿਤ ਹੋ ਜਾਂਦੀ ਹੈ ਤਾਂ ਸ਼ਹੀਦ ਭਗਤ ਸਿੰਘ, ਸ਼ਹੀਦ ਓੂਧਮ ਸਿੰਘ ਜਿਹੇ ਨਾਸਤਿਕਾ ਦਾ ਰਹਿੰਦੀ ਦੁਨੀਆਂ ਤੰਕ ਹੋਇਆ ਨਾਮ ਇਹਨਾਂ ਦੇ ਫੋਕੇ ਦਾਅਵਿਆ ਤੋਂ ਪਰਦਾ ਚੁੱਕ ਦਿੰਦਾ ਹੈ ।
ਸਿੱਖ ਧਰਮ ਦੇ ਲੋਕ ਅਕਸਰ ਇਤਰਾਜ ਕਰਦੇ ਹਨ ਕਿ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਹਿੰਦੂ ਧਰਮ ਵਾਲੇ ਠੇਸ ਪਹੁੰਚਾਓੁਂਦੇ ਹਨ ਪਰ ਇਹ ਅਕਸਰ ਭੁੱਲ ਜਾਂਦੇ ਹਨ ਗੁਰੂ ਗ੍ਰੰਥ ਵੀ ਹਿੰਦੂ ਅਤੇ ਮੁਸਲਮਾਨ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਓੁਂਦਾ ਹੈ ਜਿਵੇਂ ਕਿ '' ਹਿੰਦੂ ਅੰਨਾ ਤੁਰਕ ਕਾਨਾ ''....ਬਾਣੀਂ 'ਚ ਹੋਰ ਵੀ ਕਈ ਹਵਾਲੇ ਹਨ ਜੋ ਦੂਜੇ ਧਰਮਾਂ ਨੂੰ ਠੇਸ ਪਹੁੰਚਾਓੁਂਦੇ ਹਨ ਪਰ ਇਹ ਇਕ ਵੱਖਰਾ ਵਿਸ਼ਾ ਹੈ ਜਿਸ ਤੇ ਇਕ ਅਲੱਗ ਸਿਰਲੇਖ ਅਧੀਨ ਲਿਖਿਆ ਜਾਵੇਗਾ ।
ਕਹਿੰਦੇ ਨੇ ਕਿ ਧਰਮ ਸਰਵ ਸਾਂਝੀਵਾਲਤਾ ਅਤੇ ਮਨੁੱਖਤਾ ਨੂੰ ਪਿਆਰ ਕਰਨ ਦਾ ਸੰਦੇਸ਼ ਵੀ ਦਿੰਦਾ ਹੈ ਕਿਓੁਂ ਕਿ ਓੁਸ ਰੱਬ ਹੱਗੇ ਸਭ ਬਰਾਬਰ ਹਨ । ਆਓ ਦੇਖੀਏ ਕਿ ਧਰਮ ਕਿਹੜੀ ਸਰਵ ਸਾਂਝੀਵਾਲਤਾ ਦੀ ਗੱਲ ਕਰਦਾ ਹੈ

ਸੰਤ ਕੈ ਦੂਖਨਿ ਆਰਜਾ ਘਟੈ ॥ . Slandering the Saints, one's life is cut short
ਸੰਤ ਦੀ ਨਿੰਦਾ ਜਾਂ ਇਸ ਨੂੰ ਮੰਨਣ ਵਾਲੇ ਲਈ ਜਿੰਦਗੀ ਛੋਟੀ ਕਰਨ ਜਾਂ ਮੋਤ ਦੀ ਧਮਕੀ ਦਿੱਤੀ ਗਈ ਹੈ ।
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥ Slandering the Saints, all happiness vanishes. ਸੰਤ ਦੇ ਦੋਖੀ ਨੂੰ ਸੁਖ ਕੋਈ ਨਹੀ ਮਿਲਣਾ ਚਾਹੀਦਾ !
 ਸੰਤ ਕੇ ਹਤੇ ਕਉ ਰਖੈ ਨ ਕੋਇ ॥ One who is cursed by a Saint cannot be saved. ਸੰਤ ਦੇ ਨਿੰਦਕ ਦਾ ਕੋਈ ਬਚਾਓ ਨਹੀਂ ।

ਜੇਕਰ ਕੋਈ ਬੰਦਾ ਕਿਸੇ ਨੁੰ ਮਾਂ ਭੈਣ ਦੀ ਗਾਲ੍ਹ ਕੱਡਦਾ ਹੈ ਤਾਂ ਨੋਬਤ ਕਤਲਾਂ ਤੱਕ ਚਲੇ ਜਾਂਦੀ ਹੈ ਪਰ ਆਓ ਦੇਖੀਈ ਬਾਣੀਂ ਕੀ ਸੱਭਿਅਕ ਭਾਸ਼ਾ ਵਰਤਦੀ ਹੈ :-
ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ Without the Name of the Lord, the beautiful are just like the noseless ones.
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥ Like the son, born into the house of a prostitute, his name is cursed. ||" ਪੰਨਾ 528
ਸਾਕਤ ਬੇਸੁਆ ਪੂਤ ਨਿਨਾਮ ॥ The faithless cynic is nameless, like the prostitute's son.
ਜੇਕਰ ਕੋਈ ਬੰਦਾ ਬਾਣੀਂ ਨੂੰ ਜਾਂ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਤਾਂ ਬਾਣੀਂ ਓੁਸ ਦੀ ਮਾਂ ਨੂੰ ਵੇਸਵਾ  ਹੋਣ ਦੀ ਗਾਲ ਕੱਢਦੀ ਹੈ ਸੋ ਅਜਿਹੀਆਂ ਗੱਲਾਂ ਕਰਨ ਵਾਲੇ ਕੀ ਸਨਮਾਨ ਦੇ ਹੱਕਦਾਰ ਹਨ ?

ਬਿਨੁ ਸਿਮਰਨ ਭਏ ਕੂਕਰ ਕਾਮ ॥ Without meditating in remembrance on the Lord, one acts like a dog.
ਬਿਨੁ ਸਿਮਰਨ ਗਰਧਭ ਕੀ ਨਿਆਈ ॥ Without meditating in remembrance on the Lord, one is like a donkey
ਰੱਬ ਦੀ ਹੋਂਦ ਨਾ ਮੰਨਣ ਵਾਲਿਆਂ ਨੂੰ ਕੁੱਤਾ ਅਤੇ ਗਧਾ ਆਖਦੀ ਹੈ ਬਾਣੀਂ ।

'ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥
'ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ ਤਾਂ ਚੰਗਾ ਹੈ. ਪੰਨਾ 697
 ਫਿਰ ਧਰਮੀਂ ਗ੍ਰੰਥਾਂ ਦੀ ਪੂਜਾ ਕਰਨ ਵਾਲੇ ਲੋਕਾਂ ਦੀ ਸੱਭਿਅਕਤਾ ਸਿੱਧੇ ਅਸਿੱਧੇ ਤੋਰ ਤੇ ਗਾਲੀ ਗਲੋਚ ਵਾਲੀ ਭਾਸ਼ਾ ਦੀ ਵੀ ਪੂਜਾ ਕਰਦੀ ਹੈ ਸੋ ਆਪ ਸੋਚੋ ਕਿ ਮੂਰਖ ਕੌਣ ਹੈ ?

ਧੰਨਵਾਦ
ਮਨਦੀਪ ਸੁੱਜੋਂ