Saturday 30 March 2013

"ਭਾਰਤ, ਧਰਮ ਅਤੇ ਜਾਤ ਦਾ ਤਾਣਾਂ - ਬਾਣਾਂ"
ਜਾਤ-ਪਾਤ  ਭਾਰਤੀ ਸਮਾਜ ਦਾ ਓੁਹ ਮਸਲਾ ਹੈ ਜਿਸ ਨੂੰ ਚਾਹਿਆ ਤਾਂ ਸੁਲਝਾਓੁਂਣ ਲਈ ਬਹੁਤੀ ਦੇਰ ਨਹੀਂ ਲੱਗੇਗੀ ਪਰ ਭਾਰਤੀ ਰਾਜਨੀਤਿਕ ਦੱਲ ਇਸ ਮਸਲੇ ਦਾ ਹੱਲ ਹੀ ਨਹੀਂ ਚਾਹੁੰਦੇ ਕਿਓੁਂ ਕਿ ਓੁਹ ਇਸ ਮਸਲੇ ਤੇ ਆਪਣੀਆਂ  ਰੋਟੀਆਂ ਸੇਕਦੇ ਹੋਏ ਆਪਣੇਂ ਨਿੱਜੀ ਹਿੱਤਾਂ ਦੀ ਪੂਰਤੀ ਵੱਲ ਜਿਆਦਾ ਧਿਆਨ ਦਿੰਦੇ ਹਨ ਰੋਟੀਆਂ ਸੇਕਣ ਦੀ ਇਹ ਕਵਾਇਦ ਪੀੜ੍ਹੀ ਦਰ ਪੀੜ੍ਹੀ ਜਾਰੀ ਹੈ ਕਿਓੁਂ ਕਿ ਕੁਰਸੀ ਤੇ ਖਾਨਦਾਨੀ ਕਬਜ਼ੇ ਹੋਣ ਕਾਰਨ ਰਾਜਨੀਤਿਕ ਦਲਾਂ ਦੀ ਸੋਚ ਵਿੱਚ ਕੋਈ ਤਬਦੀਲੀ ਨਹੀਂ ਆਈ ਅਤੇ ਇਸ ਦੀ ਤਾਜ਼ਾ ਓੁਦਾਹਰਣ ਕਾਂਗਰਸ ਵਲੌ ਰਾਹੁਲ ਗਾਂਧੀ ਨੂੰ ਪਾਰਟੀ ਦਾ ਸਿਪਹਾਸਲਾਰ ਥਾਪਣਾਂ ਹੈ
ਜਾਤ - ਪਾਤ ਨੂੰ ਭਾਰਤੀ ਸਮਾਜ ਦਾ ਬੇਲੋੜਾ ਜਰੂਰੀ ਅੰਗ ਬਨਾਓੁਂਣ ਲਈ ਪੋਰਾਣਿਕ ਗ੍ਰੰਥ ਬਹੁਤ ਜਿੰਮੇਵਾਰ ਨੇ ਅਜੇ ਤੱਕ ਧਾਰਮਿਕ ਗ੍ਰੰਥ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਓੁਹਨਾਂ ਅਨੁਸਾਰ ਬ੍ਰਹਿਮੰਡ ਅਤੇ ਧਰਤੀ ਦੀ ਰਚਨਾ ਕਰਨ ਵਾਲੇ ਸਰਵ - ਸਕਤੀਮਾਨ ਰੱਬ ਦੀ ਰਚਨਾ ਕਿਵੇਂ ਹੋਈ ਤੇ ਕਿਸ ਨੇ ਕੀਤੀ ? ਜਦ ਕਿ ਇਹਨਾਂ ਧਾਰਮਿਕ ਗ੍ਰੰਥਾਂ ਦਾ ਇਹ ਕਹਿਣਾਂ ਹੇ ਕਿ ਪ੍ਰਮਾਤਮਾ ਨੇ ਨਿਰਾਕਾਰ ਰੂਪ ਤੋਂ ਸਾਕਾਰ ਰੂਪ ਅਖਤਿਆਰ ਕਰਕੇ ਪੰਜ ਤੱਤਾਂ ਦੀ ਸਿਰਜਣਾਂ ਕੀਤੀ ਤੇ ਆਪਣੇਂ ਮੁੰਹ, ਮੋਢਿਆਂ, ਪੱਟਾਂ ਅਤੇ ਪੈਰਾਂ ਵਿੱਚੋ ਬ੍ਰਾਹਮਣ, ਕਸ਼ੱਤਰੀ ਵੈਸ਼ ਅਤੇ ਸ਼ੂਦਰ ਪੈਦਾ ਕੀਤੇ ਸਵਾਲ ਹੈ ਕਿ ਕੀ ਸਰਵ -ਸ਼ਕਤੀਮਾਨ ਅਤੇ ਸਭ ਕੁੱਝ ਜਾਨਣ ਵਾਲੇ ਰੱਬ ਨੇ ਇਸ ਜਾਤ -ਪਾਤ ਪ੍ਰਣਾਲੀ ਦੀ ਸ਼ੁਰੂਆਤ ਲਈ ਹੀ ਨਿਰਾਕਾਰ ਤੋਂ ਸਾਕਾਰ ਦਾ ਰੂਪ ਅਖਤਿਆਰ ਕੀਤਾ ਸੀ ? ਜੇਕਰ ਅਜਿਹਾ ਹੈ ਤਾਂ ਰੱਬ ਦੀ ਭੂਤਕਾਲ ਤੇ ਭਵਿੱਖ ਬਾਰੇ ਸਭ ਕੁੱਝ ਜਾਨਣ ਵਾਲੀ ਗੱਲ ਵੀ ਹਾਸੋ - ਹੀਣੀਂ ਹੀ ਜਾਪਦੀ ਹੈ ਕਿਓੁਂ ਕਿ ਸਮਾਜ ਨੂੰ ਜਾਤ - ਪਾਤ ਦਾ ਕੋਹੜ ਦੇਣ ਵਾਲਾ ਰੱਬ ਦੂਰ ਅੰਦੇਸ਼ੀ ਨਹੀਂ ਹੋ ਸਕਦਾ ਕਿਓੁਂ ਕਿ ਓੁਸ ਦੀ ਇਸ ਦੇਣ ਦੇ ਨਤੀਜੇ ਅੱਜ ਸਭ ਸਾਹਮਣੇਂ ਪਏ ਨੇ ਅਤੇ ਫਿਰ ਵੀ ਧਾਰਮਿਕ ਗ੍ੰਥਾਂ ਦਾ ਇਹ ਦਾਅਵਾ ਕਰਨਾ ਕਿ ਪ੍ਰਮਾਤਮਾ ਸਭ ਨੂੰ ਬਿਨਾਂ ਭੇਦ - ਭਾਵ ਪਿਆਰ ਕਰਦਾ ਹੈ ਕੋਰਾ ਝੂਠ ਹੈ ਕਿਓੁਂ ਕਿ ਇਹਨਾਂ ਧਾਰਮਿਕ ਗ੍ੰਥਾਂ ਅਨੁਸਾਰ ਪ੍ਮਾਤਮਾ ਨੇ ਹੀ ਭੇਦ - ਭਾਵ ਨੁੰ ਵਧਾਓੁਂਦੀ ਜਾਤ ਪ੍ਰਣਾਲੀ ਅਖਤਿਆਰ ਕੀਤੀ ਹੈ
ਭਾਰਤ ਦੇ ਪੋਰਾਣਿਕ ਗ੍ਰੰਥਾਂ ਵਿਚਲੀ ਵਰਣ ਪ੍ਰਣਾਲੀ ਭਾਰਤੀ ਜਾਤ - ਪਾਤ ਦਾ ਸਭ ਤੋਂ ਪੁਰਾਣਾਂ ਲਿਖਤੀ ਸਬੂਤ ਹੈ ਇਸ ਤੋਂ ਪਹਿਲਾਂ ਜਾਤ - ਪਾਤ ਦੀ ਹੋਂਦ ਬਾਰੇ ਕੋਈ ਵੀ ਲਿਖਤੀ ਪ੍ਰਮਾਣ ਮੋਜੂਦ ਨਹੀਂ ਹੈ ਪਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਜਾਤ -ਪਾਤ ਦੀ ਪ੍ਰਥਾ ਇਹਨਾਂ ਧਾਰਮਿਕ ਸਬੂਤਾਂ ਦੇ ਲਿਖੇ ਜਾਣ ਤੋਂ ਬਹੁਤ ਪਹਿਲਾਂ ਹੋ ਗਈ ਹੋਵੇਗੀ ਕਿਓੁਂ ਕਿ ਜਿਸ ਸਮੇਂ ਇਹ ਗ੍ੰਥ ਲਿਖੇ ਗਏ ਓੁਸ ਸਮੇਂ ਦੀਆਂ ਸਮਾਜਿਕ ਪ੍ਰਸਥਿਤੀਆਂ ਦਾ ਵਰਨਣ ਇਹ ਦੱਸਦਾ ਹੈ ਕਿ ਓੁਸ ਸਮੇਂ ਜਾਤ - ਪਾਤ ਦੀਆਂ ਜੜਾਂ ਕਾਫੀ ਡੂੰਘੀਆਂ ਜਾ ਚੁੱਕੀਆਂ ਸਨ ਜਿਵੇਂ ਕਿ ਇੱਕ ਹੀ ਜਾਤ ਵਿੱਚ ਵਿਆਹ ਕਰਨ ਦੀ ਸਖਤੀ ਇਸੇ ਗੱਲ ਦਾ ਸਬੂਤ ਹੈ ਇਸ ਲਈ ਇਹ ਸੁਭਾਵਿਕ ਹੈ ਕਿ ਜਾਤ - ਪਾਤ ਦਾ ਜਨਮ ਭਾਰਤੀ ਪੋਰਾਣਿਕ ਗ੍ਰੰਥਾਂ ਦੇ ਲਿਖੇ ਜਾਣ ਤੋਂ ਬਹੁਤ ਸਮਾਂ ਪਹਿਲਾਂ ਹੋ ਚੁੱਕਾ ਸੀ
ਵੇਦ, ਮਨੂਸਮ੍ਰਿਤੀਆਂ ਅਤੇ ਪੁਰਾਣ ਜਿੱਥੇ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹਨ ਓੁੱਥੇ ਹੀ ਇਹਨਾਂ ਗ੍ਰੰਥਾਂ ਕਾਰਨ ਹਿੰਦੂ ਧਰਮ ਵਿੱਚ ਜਾਤੀ ਪ੍ਰਥਾ ਦੀ ਜਟਿਲਤਾ ਵਧੇਰੇ ਕਠੋਰ ਹੈ ਬ੍ਰਾਹਮਣਾਂ ਅਤੇ ਓੁੱਚ ਜਾਤੀਆਂ ਵਲੋਂ ਛੋਟੀ ਜਾਤ ਦੇ ਲੋਕਾਂ ਨਾਲ ਕੀਤਾ ਜਾਂਦਾ ਵਿਵਹਾਰ ਮਨੁੱਖਤਾ ਦੇ ਨਾਮ ਤੇ ਕਾਲਾ ਧੱਬ੍ਹਾ ਹੈ ਭਾਰਤ ਵਿੱਚ ਅੱਜ ਵੀ ਕਈ ਅਜਿਹੇ ਮੰਦਰ ਹਨ ਜਿਹਨਾਂ ਵਿੱਚ ਛੋਟੀਆਂ ਜਾਤਾਂ ਦੇ ਲੋਕਾਂ  ਜਾਂ ਸ਼ੂਦਰਾਂ ਦਾ ਆਓੁਣਾਂ ਮਨ੍ਹਾ ਹੈ ਕਈ ਮੰਦਿਰ  ਤਾਂ ਇੰਨੇ ਗਿਰ ਗਏ ਹਨ ਕਿ ਓੁਹਨਾਂ ਮੰਦਰ ਦੇ ਬਾਹਰ ਲਿਖ ਕੇ ਹੀ ਲਗਾ ਦਿੱਤਾ ਹੈ "ਸ਼ੂਦਰ ਅੰਦਰ ਨਾ ਆਏਂ" ਰਾਜਸਥਾਨ . ਕੇਰਲਾ ਅਤੇ ਅਸਾਮ ਵਿੱਚ ਛੋਟੀਆਂ ਜਾਤਾਂ ਦੀਆਂ ਔਰਤਾਂ ਨਾਲ ਹੋ ਰਹੇ ਬਲਾਤਕਾਰ ਸੱਭਿਅਕ ਕਹਾਓੁਂਦੇ ਓੁੱਚ ਜਾਤੀ ਵਰਗ ਦੀ ਦਰਿੰਦਗੀ ਅਤੇ ਪਸ਼ੂ ਵਿਵਹਾਰ  ਦਾ ਸਬੂਤ ਨੇ ਅਤੇ ਇਹ ਘਟਨਾਵਾਂ ਭਾਰਤੀ ਸਮਾਜ ਵਿੱਚ ਜਾਤ ਪਾਤ ਵਾਲੇ ਥੋਹਰ ਦੀਆਂ ਡੂੰਘੀਆਂ ਗਈਆਂ ਜੜ੍ਹਾ ਦਾ ਸਬੂਤ ਪੇਸ਼ ਕਰਦੀਆਂ ਹਨ

ਅਜਿਹਾ ਨਹੀਂ ਕਿ ਇਹ ਪ੍ਰਵਿਰਤੀ ਸਿਰਫ ਹਿੰਦੂ ਧਰਮ ਵਿੱਚ ਹੀ ਪਾਈ ਜਾਂਦੀ ਹੈ ਸਗੌ ਜਾਤ - ਪਾਤ ਵਿਰੁੱਧ ਅਵਾਜ ਓੁਠਾਓੁਂਣ ਵਾਲਾ ਅਤੇ ਸਰਵ - ਸਾਂਝੀਵਾਲਤਾ ਦਾ ਨਾਅਰਾ ਦਿੰਦਾ ਸਿੱਖ ਧਰਮ ਵੀ ਇਸ ਤੋਂ ਅਲਹਿਦਾ ਨਹੀਂ ਹੈ ਬੇਸ਼ੱਕ ਸਿੱਖ  ਗੁਰੂਆਂ ਨੇ ਲੰਗਰ ਪ੍ਰਥਾ ਰਾਹੀਂ ਸਮਾਜਿਕ ਨਾ-ਬਰਾਬਰੀ ਦੂਰ ਕਰਨ ਲਈ ਪ੍ਰਸ਼ੰਸਾ ਯੋਗ ਕਦਮ ਚੁੱਕੇ ਅਤੇ ਬਰਾਬਰ ਸਮਾਜ ਦੀ ਸਿਰਜਣਾਂ ਲਈ ਗੁਰੂ ਗ੍ੰਥ ਸਾਹਿਬ ਵਿੱਚ ਛੋਟੀਆਂ ਜਾਤਾਂ ਨਾਲ ਸੰਬੰਧ ਰੱਖਦੇ ਭਗਤਾਂ ਦੀ ਬਾਣੀਂ ਨੂੰ ਵੀ ਸ਼ਾਮਿਲ ਕੀਤਾ ਗਿਆ ਸਿੱਖ ਫਲਸਫੇ ਨੂੰ ਵੱਖਰੀ ਪਹਿਚਾਣ ਦਿੰਦਾ ਖਾਲਸਾ ਪੰਥ ਵੀ ਪੰਜਾਂ ਪਿਆਰਿਆਂ ਜ਼ਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਬਰਾਬਰੀ ਲਈ ਫਿਕਰਮੰਦ ਹੋਣ ਦੀ ਵਿਆਖਿਆ ਕਰਦਾ ਹੈ ਅਤੇ ਸਮਾਜਿਕ ਬਰਾਬਰੀ ਨੂੰ ਹਾਸਿਲ ਕਰਨ ਲਈ ਸਿੱਖ ਧਰਮ ਦੇ ਪਾਏ ਯੋਗਦਾਨ ਦੀ ਇਤਿਹਾਸ ਵੀ ਗਵਾਹੀ ਭਰਦਾ ਹੈ
ਗੁਰੂ ਸਾਹਿਬ ਵਲੋਂ ਲੰਗਰ ਪ੍ਰਥਾ ਦੀ ਸ਼ੁਰੂਆਤ ਦਾ ਮਕਸਦ ਜਿੱਥੇ ਸਮਾਜਿਕ ਨਾ ਬਰਾਬਰੀ ਨੂੰ ਦੂਰ ਕਰਨਾ ਸੀ ਓੁੱਥੇ ਸਿੱਖ ਧਰਮ ਦੇ ਅਜੋਕੇ ਝੋਲੀ ਚੁੱਕ ਲੀਡਰਾਂ ਅਤੇ ਜੱਥੇਦਾਰਾਂ ਨੇ ਜਾਤ - ਪਾਤ ਨੂੰ ਬੜਾਵਾ ਹੀ ਦਿੱਤਾ ਹੈ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਹਾਲਾਤ ਸਾਰੇ ਗੁਰੂਦੁਆਰਿਆ ਦੇ ਨਹੀਂ ਹਨ ਪਰ ਬਹੁਤਾਤ ਓੁਹਨਾਂ ਗੁਰੂਦੁਆਰਿਆਂ ਦੀ ਹੈ ਜੋ ਛੋਟੀਆਂ ਜਾਤਾਂ ਵਾਲਿਆਂ ਨੂੰ ਜਾਂ ਪੰਜਾਬ ਤੋਂ ਬਾਹਰੋਂ ਆਏ ਮਿਹਨਤਕਸ਼ ਮਜਦੂਰਾਂ ਨਾਲ ਲੰਗਰ ਦੀ ਰੋਟੀ ਪਿੱਛੇ ਭੇਦ-ਭਾਵ ਕਰਦੇ ਹਨ ਬਹੁਤੇ ਗੁਰੂਦੁਆਰਿਆਂ ਦੇ ਪ੍ਰਧਾਨ ਜਾਂ ਕਮੇਟੀ ਮੈਂਬਰ ਤਾਂ ਬਿਹਾਰੀ ਭਈਆਂ ਨੂੰ ਅੰਦਰ ਹੀ ਨਹੀਂ  ਵੜਨ ਦਿੰਦੇ ਇਹਨਾਂ ਮਿਹਨਤਕਸ਼, ਭੁੱਖੇ ਅਤੇ ਲੋੜਵੰਦ ਲੋਕਾਂ ਦਾ ਢਿੱਡ ਭਰਨ ਦੀ ਬਜਾਏ ਬਚੇ ਹੋਏ ਲੰਗਰ ਦੀ ਬਾਲਟੀ ਗੁਰੂ-ਘਰ ਦੇ ਪ੍ਰਧਾਨ ਜਾਂ ਕਮੇਟੀ ਮੈਂਬਰਾਂ ਵਿੱਚ ਵੰਡੀ ਜਾਂਦੀ ਹੈ ਜਿਸ ਵਿੱਚਲੀ ਦਾਲ ਸਬਜ਼ੀ ਨੂੰ ਇਹਨਾਂ ਦੇ ਘਰੀਂ ਕਈ ਦਿਨਾਂ ਤੱਕ ਤੜਕੇ ਲਾ ਲਾ ਕੇ ਖਾਧਾ ਜਾਂਦਾ ਹੈ ਤੇ ਜੇਕਰ ਫਿਰ ਵੀ ਲੰਗਰ ਬਚ ਜਾਏ ਤਾਂ ਸਿੱਖ ਮਰਿਆਦਾ ਦਾ ਡੰਕਾ ਪਿੱਟਦੇ ਇਹ ਲੀਡਰ ਲੰਗਰ ਨੂੰ ਨਾਲੀ ਵਿੱਚ ਬਹਾਓੁਂਣ ਤੋਂ ਵੀ ਸੰਕੋਚ ਨਹੀਂ ਕਰਦੇ
ਕਈ ਗੁਰੂਦੁਆਰਿਆਂ ਵਿੱਚ ਤਾਂ ਛੋਟੀਆਂ ਜਾਤਾਂ ਵਾਲਿਆਂ ਨੂੰ ਲੰਗਰ ਜਾਂ ਪ੍ਰਸਾਦਿ ਦੇਣ ਲਈ ਵੱਖਰੀਆਂ ਖਿੜਕੀਆਂ ਹਨ ਸਿੱਖ  ਧਰਮ ਦਾ ਇਹ ਵਰਤਾਰਾ ਅਤੇ ਹਿੰਦੂ ਧਰਮ ਦਾ ਮੰਦਿਰਾਂ ਦੇ ਬਾਹਰ "ਸ਼ੂਦਰ ਅੰਦਰ ਨਾ ਆਏਂ" ਲਿਖਣਾਂ ਸਮਾਨਾਂਤਰ ਗੱਲਾਂ ਹਨ ਜਾਂ ਕਹਿ ਲਓ ਕਿ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹਨਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਿੱਖ ਗੁਰੂਆਂ ਨੇ ਲਾਸਾਨੀ ਸਿਧਾਂਤ ਅਤੇ ਪ੍ਰਥਾਵਾਂ ਨੂੰ ਜਨਮ ਦਿੱਤਾ ਅੱਜ ਸਿੱਖ ਧਰਮ ਓੁਹਨਾਂ ਹੀ ਬੁਰਾਈਆਂ ਵਿੱਚ ਲਿਪਟਿਆ ਪਿਆ ਹੈ
ਸਿੱਖ ਧਰਮ ਦੇ ਅਖੌਤੀ ਲੀਡਰ ਡੇਰਾਵਾਦ ਅਤੇ ਸਿੱਖ ਧਰਮ ਵਿੱਚੋਂ ਨਿਕਲ ਰਹੀਆਂ ਵੱਖਰੀਆਂ ਧਾਰਮਿਕ ਸ਼ਾਖਾਵਾਂ ਵਿਰੁੱਧ ਅਕਸਰ ਅਵਾਜ ਓੁਠਾਓੁਂਦੇ ਰਹਿੰਦੇ ਹਨ ਅਤੇ ਇਸ ਮੁੱਦੇ ਤੇ ਵਾਹਲੇ ਫਿਕਰਮੰਦ ਵੀ ਜਾਪਦੇ ਹਨ ਰਵਿਦਾਸੀਆਂ ਦਾ ਆਪਣੇਂ ਵੱਖਰੇ ਧਰਮ ਦੀ ਘੌਸ਼ਣਾਂ ਕਰਨਾ ਇਹਨਾਂ ਨੂੰ ਬਹੁਤ ਰੜਕਦਾ ਹੈ ਪਰ ਅਸਲ ਵਿੱਚ ਇਹਨਾਂ ਸਭ ਗੱਲਾਂ ਪਿੱਛੇ ਸਿੱਖ ਧਰਮ ਦੇ ਮੋਜੂਦਾ ਸਿਪਹਾਸਲਾਰ ਹੀ ਜਿੰਮੇਵਾਰ ਹਨ ਜੇਕਰ ਓੁਹ ਇਸ ਗੱਲ ਤੋਂ ਕੰਨੀਂ ਵੱਟਦੇ ਹਨ ਤਾਂ ਹਕੀਕਤ ਹਕੀਕਤ ਹੀ ਰਹੇਗੀ ਅਤੇ ਹਕੀਕਤ ਇਹ ਹੈ ਕਿ ਗੁਰੂਦੁਆਰਿਆਂ ਵਿੱਚ ਰਵਿਦਾਸੀ ਭਾਈਚਾਰੇ ਨੂੰ ਅਣਗੋਲਿਆਂ ਕਰਨਾਂ ਅਤੇ ਓੁਹਨਾਂ ਨੂੰ ਬਰਾਬਰ ਦੀ ਜਗ੍ਹਾ ਨਾ ਦੇਣਾਂ ਹੀ ਰਵਿਦਾਸੀਆਂ ਦੇ ਵੱਖਰੇ ਧਰਮ ਅਤੇ ਵੱਖਰੇ ਗੁਰੂਦੁਆਰੇ ਬਨਾਓੁਂਣ ਦਾ ਵੱਡਾ ਕਾਰਨ ਹੈ
ਜਿਆਦਾ ਦੂਰ ਕੀ ਜਾਣਾਂ, ਕੁੱਝ ਸਾਲ ਪਿੱਛੇ ਨਜਰ ਮਾਰੀਏ ਜਦ ਵਿਆਹਾਂ ਲਈ ਮੈਰਿਜ ਪੈਲਸ ਨਹੀਂ ਹੁੰਦੇ ਸਨ ਤਦ ਵਿਆਹ ਵਿੱਚ ਵਰਤੇ ਜਾਂਦੇ ਭਾਂਡੇ-ਬਿਸਤਰੇ ਗੁਰੂਦੁਆਰਿਆਂ ਵਲੋਂ ਪਿੰਡ ਦੀ ਸਹੂਲੀਅਤ ਲਈ ਵਿਆਹ ਵਾਲੇ ਘਰ ਨੂੰ ਮੁਹੱਈਆ ਕਰਵਾਏ ਜਾਂਦੇ ਸਨ ਬੇਸ਼ਕ ਪਿੰਡ ਵਿੱਚ ਕਿਸੇ ਦੇ ਵੀ ਵਿਆਹ ਕਿਓੁਂ ਨਾ ਹੋਵੇ ਪਰ ਇਹ ਸਹੂਲੀਅਤ ਰਵਿਦਾਸੀ ਵੀਰਾਂ ਜਾਂ ਹੋਰ ਛੋਟੀਆਂ ਜਾਤਾਂ ਵਾਲਿਆਂ ਲਈ ਨਹੀਂ ਹੋਇਆ ਕਰਦੀ ਸੀ ਜੇਕਰ ਫਿਰ ਛੋਟੀਆਂ ਜਾਤਾਂ ਵਾਲੇ ਇਕੱਠੇ ਹੋ ਕੇ ਆਪਣਾਂ ਭਾਰ ਆਪ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਧਰਮੀਂ ਠੇਕੇਦਾਰਾਂ ਦੀ ਅੱਖ ਵਿੱਚ ਰੋੜਾ ਬਣ ਰੜਕਦੇ ਹਨ ਪਰ ਕਿਓੁਂ? ਸ਼ਾਇਦ ਇਸ ਕਰਕੇ ਕਿ ਓੁਹ ਨਹੀਂ ਦੇਖ ਸਕਦੇ ਕਿ ਓੁਹਨਾਂ ਦੁਆਰਾ ਸਮਾਜ ਦਾ  ਲਤਾੜਿਆ ਵਰਗ ਓੁਹਨਾਂ ਦੇ ਬਰਾਬਰ ਖੜ੍ਹੇ ਹੋਣ ਦਾ ਮਾਦਾ ਰੱਖਦਾ ਹੈ
ਇਸ ਸਮੇਂ  ਪੰਜਾਬ ਦੀ ਸਥਿਤੀ ਇਹ ਬਣੀਂ ਹੋਈ ਹੈ ਕਿ ਹਰ ਪਿੰਡ ਵਿੱਚ ਪੰਜ - ਸੱਤ ਗੁਰੂਘਰ ਬਣੇਂ ਹੋਏ ਨੇ ਤੇ ਸਵੇਰ ਸ਼ਾਮ ਇਹਨਾਂ ਸਪੀਕਰਾਂ ਰਾਹੀਂ ਇਹ ਮੁਕਾਬਲਾ ਹੀ ਚੱਲਦਾ ਰਹਿੰਦਾ ਕਿ ਕਿਸ ਦੇ ਸਪੀਕਰ ਦੀ ਅਵਾਜ ਓੁੱਚੀ ਹੈਇਹਨਾਂ ਗੁਰੂਦੁਆਰਿਆਂ ਨੂੰ ਗੁਰੂ ਘਰ ਕਹਿ ਕੇ ਘੱਟ ਹੀ ਸੰਬੋਧਿਤ ਕੀਤਾ ਜਾਂਦਾ ਹੈ ਸਗੋਂ ਜੱਟਾਂ ਦਾ ਦੁਰੂਦੁਆਰਾ, ਸੈਣੀਂਆਂ ਦਾ ਗੁਰੂਦੁਆਰਾ ਜਾਂ ਰਾਜਪੂਤਾਂ ਅਤੇ ਰਵਿਦਾਸੀਆਂ ਦਾ ਗੁਰੂਦੁਆਰਾ ਕਹਿ ਕੇ ਕੇ ਹੀ ਬੁਲਾਇਆ ਜਾਂਦਾ ਹੈਇਹ ਸਭ ਸਿੱਖ ਧਰਮ ਵਿੱਚ ਜਾਤ ਪਾਤ ਦੀ ਵਧੀ ਹੋਈ ਬਿਮਾਰੀ ਦੇ ਹੀ ਨਤੀਜੇ ਹਨਜਾਤ-ਪਾਤ ਦਾ ਮਸਲਾ ਇਕੱਲਾ ਧਾਰਮਿਕ ਸਥਾਨਾਂ ਜਾਂ ਅਕੀਦਿਆਂ ਤੱਕ ਹੀ ਸੀਮਿਤ ਨਹੀ ਹੈ ਸਗੋ ਇਹ ਭਾਰਤੀ ਸਮਾਜ ਵਿੱਚ ਜਨਮ ਤੋਂ ਲੈ ਕੇ ਵਿਅਕਤੀ ਦਾ ਪਿੱਛਾ ਕਰਦਾ ਹੈ ਤੇ ਮੌਤ ਤੱਕ ਮਗਰ ਹੀ ਲੱਗਾ ਰਹਿੰਦਾ ਹੈਅਸਲ ਵਿੱਚ ਇਹ ਖੁਦ ਵਿਅਕਤੀ ਮਗਰ ਨਹੀਂ ਲੱਗਦਾ ਸਗੌ ਇਸ ਨੂੰ ਜਨਮ ਸਮੇਂ ਤੋਂ ਹੀ ਬੱਚੇ ਦੇ ਘਰ ਵਾਲੇ ਹੀ ਓੁਸ ਦੇ ਮਗਰ ਲਾ ਦਿੰਦੇ ਹਨਵਿਅਕਤੀ ਦੀ ਮੌਤ ਅਤੇ ਆਖਰੀ ਕਿਰਿਆ-ਕ੍ਰਮ ਦਾ ਵਿਸ਼ਾ ਵੀ ਜਾਤ ਪਾਤ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾਹਰ ਪਿੰਡ ਵਿੱਚ ਓੁੱਚੀਆਂ ਜਾਤਾਂ ਦਾ ਆਪਣਾਂ ਤੇ ਛੋਟੀਆਂ ਜਾਤਾਂ ਵਾਲਿਆਂ ਦਾ ਆਪਣਾਂ ਸ਼ਮਸ਼ਾਨ ਹੁੰਦਾ ਹੈ ਭਾਵੇਂ ਦੋਹਨਾਂ ਹੀ ਜਗ੍ਹਾ ਤੇ ਆਖਿਰ ਮਨੁੱਖੀ ਸਰੀਰ ਦੀ ਸਵਾਹ ਹੀ ਬਣਨੀਂ ਹੁੰਦੀ ਹੈਵੱਖਰੇ ਸ਼ਮਸ਼ਾਨਾ ਲਈ ਵੀ ਸਿੱਖ ਲੰਬੜਦਾਰ ਜ਼ਿਆਦਾ ਜੁੰਮੇਵਾਰ ਹਨ ਕਿਓੁਂ ਕਿ ਇਹਨਾਂ ਦੁਆਰਾ ਛੋਟੀਆਂ ਜਾਤਾਂ ਵਾਲਿਆਂ ਲਈ ਪਿੰਡ ਦੇ ਸ਼ਮਸ਼ਾਨ ਦਾ ਬੂਹਾ ਬੰਦ ਕਰਨਾ ਹੀ ਛੋਟੀਆਂ ਜਾਤਾਂ ਦੁਆਰਾ ਵੱਖਰੇ ਸ਼ਮਸ਼ਾਨ ਦਾ ਬੂਹਾ ਖੋਲਣ ਦਾ ਕਾਰਨ ਬਣਿਆ ਹੈਸਿੱਖ ਧਰਮ ਜੋ ਆਪਸੀ ਭਾਈਚਾਰੇ ਦੀ ਜੋਰਦਾਰ ਹਾਮੀ ਭਰਦਾ ਹੈ, ਓੁਸ ਦੇ ਪੈਰੋਕਾਰ ਅੱਜ ਜੱਟਵਾਦ ਨੂੰ ਬੜਾਵਾ ਦੇ ਰਹੇ ਨੇਪਿੰਡਾਂ ਦੇ ਗੁਰੂਦੁਆਰਿਆਂ ਤੋਂ ਜਦ ਲੰਗਰ ਦਾ ਸੱਦਾ ਦੇਣ ਲਈ ਸਪੀਕਰ ਤੋਂ ਹੇਕ ਲਾਈ ਜਾਂਦੀ ਹੈ ਤਾਂ ਇਹੀ ਕਿਹਾ ਜਾਂਦਾ ਹੈ " ਗੁਰੂ ਕੇ ਲੰਗਰ ਵਿੱਚ ਸਾਰੇ ਨਗਰ ਨਿਵਾਸੀ ਹੁੰਮ-ਹੁੰਮਾਂ ਕੇ ਪਹੁੰਚੋ ਤੇ ਆਧਰਮੀਂ ਵੀਰ ਵੀ ਜਰੂਰ ਪਹੁੰਚਣ "। ਸਵਾਲ ਇਹ ਹੈ ਕਿ ਸਾਨੂੰ "ਆਧਰਮੀਂ ਵੀਰ" ਸ਼ਬਦ ਵਰਤਣ ਦੀ ਲੋੜ ਕਿਓੁ ਪਈ ? ਕੀ ਇਹ ਵਿਅਕਤੀ ਪਿੰਡ ਦਾ ਹਿੱਸਾ ਨਹੀਂ, ਜਿਹਨਾਂ ਨੂੰ ਨਗਰ ਨਿਵਾਸੀ ਨਹੀਂ ਕਿਹਾ ਜਾ ਸਕਦਾ ?
ਓੁਪਰੋਕਤ ਸਾਰੀਆਂ ਗੱਲਾਂ ਸਿੱਖ ਧਰਮ ਦੇ ਜਾਤ ਪਾਤ ਨੂੰ ਵਧਾਓੁਣ ਦੀ ਗਵਾਹੀ ਭਰਦੀਆਂ ਹਨਜੇਕਰ ਓੁਹਨਾਂ ਦੁਆਰਾ ਅਣਗੋਲਿਆਂ ਕਰਨ ਤੇ ਛੋਟੀਆਂ ਜਾਤਾਂ  ਵਾਲੇ ਅਲੱਗ ਹੋ ਕੇ ਖੁਸ਼ੀ ਮਨਾਓੁਂਦੇ ਹਨ ਤਾਂ ਸਿੱਖ ਧਰਮ ਦੇ ਠੇਕੇਦਾਰਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹਿਦੀ ਕਿਓੁਂਕਿ ਇਸਦਾ ਕਾਰਨ ਸਿੱਖ ਧਰਮ ਆਈਆਂ ਓੂਣਤਾਈਆਂ ਹੀ ਹਨਛੋਟੀਆਂ ਜਾਤਾਂ ਦਾ ਬੁੱਧ ਧਰਮ ਵੱਲ ਰੁੱਖ ਕਰਨਾਂ ਇਹਨਾਂ ਨੂੰ ਨਹੀਂ ਰੜਕਣਾਂ ਚਾਹਿਦਾ ਕਿਓੁਂ ਕਿ ਜਦ ਕੋਈ ਹੋਰ ਧਰਮ ਦਾ ਪੈਰੋਕਾਰ ਸਿੱਖ ਧਰਮ ਅਪਣਾਓੁਂਦਾ ਹੈ ਤਾਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਤੇ ਅਖਬਾਰਾਂ ਵਿੱਚ ਜੱਥੇਦਾਰ ਫੋਟੋਆਂ ਰਾਹੀਂ ਕਈ ਕਈ ਦਿਨ ਛਾਏ ਰਹਿੰਦੇ ਹਨ ਤੇ ਜੇਕਰ ਕੋਈ ਸਿੱਖ ਹੋਰ ਧਰਮ ਅਪਣਾਂ ਲਏ ਤਾਂ ਫਿਰ ਓੁਹਨਾਂ ਦੀ ਸਿੱਖ ਧਰਮ ਵਾਪਸੀ ਲਈ ਟਿੱਲ ਦਾ ਜੋਰ ਲਾਇਆ ਜਾਂਦਾ ਹੈਵਾਪਸ ਆਓੁਂਣ ਦੀ ਕਿਰਿਆ ਨੂੰ ਸ਼ੁੱਧੀ ਦਾ ਨਾਮ ਦਿੱਤਾ ਜਾਂਦਾ ਹੈਸਵਾਲ ਹੈ ਕਿ ਬਾਕੀ ਧਰਮ ਜਾਂ ਵਿਚਾਰਧਾਰਾਵਾਂ ਅਸ਼ੁੱਧ ਕਿਵੇਂ ਹੋ ਗਈਆਂ ?

ਹਿੰਦੂ ਧਰਮ ਅਤੇ ਮੁਸਲਿਮ ਧਰਮ ਆਈਆਂ ਕਮਜੋਰੀਆਂ ਕਾਰਨ ਹੀ ਸਿੱਖ ਧਰਮ ਦਾ ਜਨਮ ਹੋਇਆ ਸੀ ਤੇ ਇਹ ਗੱਲ ਪੰਡਿਤਾਂ ਤੇ ਬ੍ਰਾਹਮਣਵਾਦ ਨੂੰ ਅੱਜ ਵੀ ਰੜਕ ਰਹੀ ਹੈ ਤੇ ਰੜਕਦੀ ਰਹੇਗੀ ਕਿਓੁਂ ਕਿ ਹਿੰਦੂ ਧਰਮ ਆਈਆਂ ਕਮਜੋਰੀਆਂ ਦਾ ਕਾਰਨ ਬ੍ਰਾਹਮਣਵਾਦ ਹੀ ਸੀਇਹੀ ਸਥਿਤੀ ਦੁਬਾਰਾ ਸਾਹਮਣੇਂ ਰਹੀ ਹੈ ਬੱਸ ਹਿੰਦੂ ਬ੍ਰਾਹਮਣਵਾਦ ਦੀ ਜਗ੍ਹਾ ਸਿੱਖ ਜੱਥੇਦਾਰ ਅਤੇ ਜੱਟਵਾਦ ਨੇ ਲੇ ਲਈ ਹੈ ਤੇ ਅਲੱਗ ਛੋਟੀਆਂ ਜਾਤਾਂ ਵਾਲੇ ਹੋ ਰਹੇ ਨੇਇਸ ਦਾ ਕਾਰਨ ਸਿੱਖ ਧਰਮ ਦੇ ਜੱਥੇਦਾਰਾਂ ਦੀਆਂ ਓੂਣਤਾਈਆਂ ਹੀ ਹਨਓੁਹਨਾਂ ਨੇ ਹੀ ਛੋਟੀਆਂ ਜਾਤਾਂ ਵਾਲਿਆਂ ਨੂੰ ਬੇਗਾਨੇਪਨ ਦਾ ਅਹਿਸਾਸ ਕਰਵਾ ਕੇ ਸਾਬਿਤ ਕਰ ਦਿੱਤਾ ਹੇ ਕਿ ਇਤਿਹਾਸ ਖੁਦ ਨੂੰ ਨਹੀਂ ਦੁਹਰਾਓੁਂਦਾ ਸਗੋਂ ਮਨੁੱਖ ਹੀ ਇਤਿਹਾਸ ਦੁਹਰਾਓੁਣ ਲਈ  ਪ੍ਰਸਥਿੱਤੀਆਂ ਪੈਦਾ
ਕਰਦਾ ਹੈ     ਮਨਦੀਪ ਸੁੱਜੋਂ