Saturday 30 March 2013

"ਸ਼ਹੀਦ ਭਗਤ ਸਿੰਘ, ਪਾਸ਼ ਅਤੇ ਭਿੰਡਰੂਆਂ ਦੀ ਚਾਲਬਾਜੀ"

"ਸ਼ਹੀਦ ਭਗਤ ਸਿੰਘ, ਪਾਸ਼ ਅਤੇ ਭਿੰਡਰੂਆਂ ਦੀ ਚਾਲਬਾਜੀ"              24 march 2013

ਭਿੰਡਰੂ ਦੇ ਚੇਲਿਆਂ ਨੇ ਕੱਲ ਇੰਟਰਨੈਟ ਤੇ ਫੇਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਆਪਣੇਂ ਵਰਗਾ ਅੱਤਵਾਦੀ ਅਤੇ ਧਰਮੀਂ ਗਰਦਾਨਣ ਦਾ ਪਿੱਟ ਸਿਆਪਾ ਪਾਇਆ ਅਤੇ ਇਹ ਵੀ ਦੋਸ਼ ਲਾਇਆ ਕਿ ਕਾਮਰੇਡਾਂ ਨੇ ਸਿਰਫ ਭਗਤ ਸਿੰਘ ਨੂੰ ਨਾਸਤਿਕ ਦਾ ਦਰਜਾ ਹੀ ਦਿਤਾ ਹੈ ਅਤੇ ਓੁਸ ਦੀ ਵਿਚਾਰਧਰਾ ਦੇ ਬਾਕੀ ਪੱਖਾਂ ਨੂੰ ਲੋਕਾਂ ਸਾਹਮਣੇਂ ਨਹੀਂ ਰੱਖਿਆ ਦੂਜਾ ਭਗਤ ਸਿੰਘ ਬਾਰੇ ਇਹ ਵੀ ਕਿਹਾ ਗਿਆ ਕਿ ਭਗਤ ਸਿੰਘ ਜਿੰਦਗੀ ਦੇ ਆਖਰੀ ਦਿਨਾਂ ' ਆਸਤਿਕ ਬਣ ਗਿਆ ਸੀ ਭਾਈ ਰਣਧੀਰ ਸਿੰਘ ਦੇ ਕਹਿਣ ਤੇ ਇਹ ਓੁਹੀ ਰਣਧੀਰ ਸਿੰਘ ਹੈ ਜਿਸਨੂੰ ਪਹਿਲੀ ਵਾਰ ਭਗਤ ਸਿੰਘ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਕਈ ਦੋਸਤਾਂ ਦੀ ਸਿਫਾਰਿਸ਼ ਤੇ ਮਿਲਣ ਤੋਂ ਬਾਅਦ ਭਗਤ ਸਿੰਘ ਓੁਸ ਦੁਆਰਾ ਕੀਤੀਆਂ ਗੱਲਾਂ ਵਿੱਚਲੀ ਸਾਜਿਸ਼ ਨੂੰ ਸਮਝ ਗਿਆ ਸੀ ਤੇ "ਮੈਂ ਨਾਸਤਿਕ ਕਿਓੁਂ ਹਾਂ " ਲੇਖ ਵਿੱਚ ਸ਼ਹੀਦ ਨੇ ਓੁਸ ਤੇ ਦਾਅਵਾ ਠੋਕਣ ਵਾਲੇ ਇਹਨਾਂ ਅਖੋਤੀ ਵਿਦਵਾਨਾਂ ਦੀ ਜੰਮ ਕੇ ਕੰਨ ਖਿਚਾਈ ਕੀਤੀ ਸੀ ਜਦ ਮੈਂ ਭਗਤ ਸਿੰਘ ਦੇ ਪੂਰੇ ਲੇਖ ਦਾ ਹਵਾਲਾ ਦੇ ਕੇ ਪੜਨ੍ਹ ਦੀ ਤਾਕੀਦ ਵੀ ਕੀਤੀ ਤਾਂ ਪੇਸ਼ ਕੀਤੇ ਸੱਚ ਨੂੰ ਡਲੀਟ ਮਾਰ ਦਿੱਤਾ ਗਿਆ ਇਹਨਾਂ ਦੁਆਰਾ ਪਰੋਸੇ ਝੂਠ ਦਾ ਜਵਾਬ ਖੁਦ ਸ਼ਹੀਦ ਆਪਣੀਂ ਲਿਖਤ ਰਾਹੀਂ ਹੀ ਦਿੰਦਾ ਹੈ ਅਤੇ ਫਿਰ ਇਹ ਓੁਸ ਲਿਖਤ ਨੂੰ ਪੜਨ ਤੋਂ ਭੱਜਦੇ ਨੇ
ਇਹਨਾਂ ਗੱਤਕੇ ਤੇ ਝੱਟਕੇ ਵਾਲਿਆਂ ਨੂੰ ਮੈਂ ਪੁੱਛਣਾਂ ਚਾਹੁੰਦਾ ਹਾਂ ਕਿ ਭਗਤ ਸਿੰਘ ਦੇ ਬਾਕੀ ਵਿਚਾਰਾਂ ਜਿਵੇਂ ਸਮਾਜਿਕ ਬਰਾਬਰੀ, ਲੁੱਟ - ਖਸੁੱਟ ਦਾ ਖਾਤਮਾਂ ਆਦਿ ਨੂੰ ਇਹ ਕਿਓੁਂ ਨਹੀਂ ਲੋਕਾਂ ਨਾਲ ਸਾਂਝੇ ਕਰਦੇ ਇਹ ਕਰਨ ਵੀ ਕਿਓਂ ? ਕਿਓੁਂ ਕਿ ਇਹਨਾਂ ਦਾ ਕੰਮ ਤਾਂ ਭਗਤ ਸਿੰਘ ਦੇ ਸਿਰ ਕੇਸਰੀ ਪੱਗ ਬਨ੍ਹਾ ਕੇ ਤੇ ਆਸਤਿਕ ਦਿਖਾ ਕੇ ਆਪਣੇਂ ਧਰਮ ਦੀ ਜਗੀਰ ਸਾਬਤ ਕਰਨਾ ਹੈ ਜਦ ਹਿੰਦੂ ਧਰਮ ਵਾਲੇ ਇਹਨਾਂ ਦੇ ਧਰਮ ਦਖਲ ਅੰਦਾਜੀ ਕਰਨ ਤਾਂ ਇਹਨਾਂ ਨੂੰ ਮਰੋੜੇ ਪੈਣ ਲੱਗ ਜਾਂਦੇ ਨੇ ਪਰ ਜਦ ਇਹ ਕਿਸੇ ਦੀ ਵਿਚਾਰਧਾਰਾ ' ਦਖਲ ਦੇਣ ਤਾਂ ਫਿਰ ਇਹਨਾਂ ਦਾ ਹਾਜਮਾਂ ਠੀਕ ਰਹਿ੬ਦਾ ਹੈ ਭਗਤ ਸਿੰਘ ਕਿਸੇ ਧਰਮ ਦੀ ਜਾਗੀਰ ਨਹੀ ਭਾਵੇਂ ਓੁਹ ਖਾਲਸੇ ਹੋਣ ਜਾਂ ਆਰੀਆ ਸਮਾਜੀ, ਓੁਹ ਇਸ ਦੁਨੀਆਂ ਦੇ ਹਰ ਦੱਬੇ - ਕੁਚਲੇ ਵਿਅਕਤੀ ਦੀ ਹੱਕ ਪ੍ਰਾਪਤੀ ਅਤੇ ਸਮਾਜਿਕ ਬਰਾਬਰੀ ਲਈ ਓੁੱਠੀ ਆਵਾਜ ਹੈ
ਧਰਮ ਦੇ ਖੁੰਡ ਨਾਲ ਬੱਝੇ ਇਹਨਾਂ ਵਿਦਵਾਨਾਂ (ਜਿਹਨਾਂ ਕੋਈ ਕਿਤਾਬ ਨੂੰ ਹੱਥ ਤੱਕ ਨਹੀਂ ਲਾਇਆ ਹੁੰਦਾ ) ਨੂੰ ਦੱਸ ਦੇਈਏ ਕਿ ਕਾਮਰੇਡ ਹੀ ਨੇ ਜਿਹਨਾਂ ਦੇ ਯਤਨਾਂ ਸਦਕਾ ਸ਼ਹੀਦ ਦੀ ਵਿਚਾਰਧਾਰਾ ਨਾਲ ਬਹੁਤ ਸਾਰੇ ਨੋਜਵਾਨ ਜੁੜ ਰਹੇ ਨੇ ਅਤੇ ਜੇਕਰ ਇਹਨਾਂ ਮੁਤਾਬਿਕ ਕਾਮਰੇਡਾਂ ਨੇ ਓੁਸ ਦੇ ਨਾਸਤਿਕਤਾ ਵਾਲੇ ਵਿਚਾਰਾਂ ਤੋਂ ਇਲਾਵਾ ਲੋਕਾਂ ਤੱਕ ਓੁਸ ਦਾ ਕੋਈ ਹੋਰ ਵਿਚਾਰ ਨਹੀਂ ਪਹੁੰਚਾਇਆ ਤਾਂ ਸੱਚਾਈ ਇਹ ਹੈ ਕਿ ਕਾਮਰੇਡਾਂ ਦੇ ਯਤਨਾ ਅਤੇ ਪ੍ਰਚਾਰ ਸਦਕਾ ਹੀ ਅੱਜ ਨਾ ਕੇਵਲ ਸਾਰਾ ਭਾਰਤ ਸ਼ਹੀਦ ਦੀ ਸ਼ਹਾਦਤ ਅਤੇ ਵਿਚਾਰਧਾਰਾ ਤੋਂ ਜਾਣੂ ਹੈ ਸਗੋ ਪਾਕਿਸਤਾਨ ' ਵੀ ਭਗਤ ਸਿੰਘ ਨੂੰ ਪੂਜਿਆ ਜਾ ਰਿਹਾ ਹੈ ਪਾਕਿਸਤਾਨ ' ਲੋਕਾਂ ਨੂੰ ਭਗਤ ਸਿੰਘ ਦੇ ਨੇੜੇ ਓੁੱਥੋ ਦੇ ਕਾਮਰੇਡਾਂ ਨੇ ਹੀ ਲਿਆਂਦਾ ਹੈ ਨਾ ਕਿ ਪਾਕਿਸਤਾਨ ' ਪੂਛ ਦਬਾਈ ਬੈਠੇ ਤੁਹਾਡੇ ਖਾਲਿਾਤਾਨੀਂ ਵਧਾਵੇ ਜਾਂ ਚੜ੍ਹਾਵੇ ਨੇ ਇੱਥੇ ਇਹ ਵੀ ਜਿਕਰ ਕਰ ਦਿਆਂ ਕਿ ਤੁਹਾਡਾ ਇਹ ਵਧਾਵ੍ਹਾ ਜਾਂ ਘਟਾਵ੍ਹਾ ਮਹਾਨ ਕਾਮਰੇਡ ਅਵਤਾਰ ਸਿੰਘ ਸੰਧੂ (ਪਾਸ਼ ) ਦਾ ਪਾਣੀਂ ਭਰਿਆ ਕਰਦਾ ਸੀ ਬੇਸ਼ਕ ਤੁਹਾਡੇ ਬੁਜਦਿਲ ਖਾਲਿਸਤਾਨੀਆਂ ( ਪਾਸ਼ ਮੁਤਾਬਿਕ ਕਾਗਜੀ ਸ਼ੇਰ ) ਨੇ ਪਾਸ਼ ਨੂੰ ਮਾਰ ਦਿੱਤਾ ਤੇ ਏਲਾਨ ਕੀਤਾ ਸੀ ਕਿ "ਜੋ ਵੀ ਪਾਸ਼ ਦੀ ਜਮੀਨ ਵਾਹੇਗਾ ਓੁਸ ਦਾ ਵੀ ਪਾਸ਼ ਵਾਲਾ ਹਾਲ ਕੀਤਾ ਜਾਵੇਗਾ " ਪਰ ਜਦ ਕਾਮਰੇਡਾਂ ਨੇ ਇਹ ਚੈਲੰਜ ਕੀਤਾ ਕਿ " ਜਾਓ ਚੱਲੇਂ ਹਾਂ ਪਾਸ਼ ਦੀ ਜਮੀਨ ਵਾਹੁਣ " ( ਵਾਹੀ ਵੀ ਤੇ ਫਸਲ ਵੀ ਬੀਜੀ ) ਫੇਰ ਤੁਹਾਡੇ ਕਾਗਜੀ ਸ਼ੇਰ ਕਾਮਰੇਡਾਂ ਦੀ ਫੂਕ ਮਾਰਿਆਂ ਕਿੱਧਰ ਓੁੱਡ ਗਏ ਸੀ ਜੇ ਬਹਾਦਰ ਕੋਮ ਹੋਣ ਦਾ ਦਾਅਵਾ ਠੋਕਦੇ ਹੋ ਤਾਂ ਫਿਰ ਇਹ ਕਿਓੁਂ ਨਹੀਂ ਬਰਾਬਰ ਦਿਆਂ ਨਾਲ ਟਾਕਰਾ ਲੈਂਦੇ ਕਿਓੁਂ ਕਿ ਇਹ ਬੱਸਾ ਵਿੱਚੋਂ ਮਜਲੂਮਾਂ ਤੇ ਨਿਹੱਥਿਆਂ ਨੂੰ ਮਾਰਨ ਜੋਗੇ ਹੀ ਹਨ
ਇਹਨਾਂ ਦੀ ਭਗਤ ਸਿੰਘ ਨੂੰ ਆਸਤਿਕ ਗਰਦਾਨਣ ਦੀ ਕੋਸ਼ਿਸ਼ ਅਤੇ ਪਾਸ਼ ਦਾ ਕਤਲ ਇਹਨਾਂ ਦੇ ਹਾਰ ਜਾਣ ਦੀ ਨਿਸ਼ਾਨੀ ਹੈ ਪਰ ਭਗਤ ਸਿੰਘ ਅਤੇ ਪਾਸ਼ ਦੀ ਵਿਚਾਰਧਾਰਾ ਹਮੇਸ਼ਾ ਨੋਜਵਾਨਾ ਦਾ ਹੋਂਸਲਾ ਬੁਲੰਦ ਕਰੇਗੀ ਹਰ ਰੋਜ ਇਕ ਹੋਰ ਭਗਤ ਸਿੰਘ ਅਤੇ ਪਾਸ਼ ਜਨਮ ਲਵੇਗਾ : -
"ਐਵੇਂ ਭਰਮ ਹੇ ਸਾਡੇ ਕਾਤਲਾਂ ਨੂੰ ,
ਅਸੀਂ ਹੋਵਾਂਗੇ ਦੋ ਚਾਰ ਲੋਕੋ "

ਮਨਦੀਪ ਸੁੱਜੋਂ

No comments:

Post a Comment