Saturday 22 June 2013

" ਖੂਨ ਦਾ ਸੈਲਾਬ "

ਸਾਡੇ ਖੂਨ ਦਾ ਸੈਲਾਬ ਦੇਖ
ਤਸੱਲੀ ਹੈ ਤੁਹਾਨੂੰ
ਕਿ ਸੁਰੱਖਿਅਤ ਹੋ ਤੁਸੀਂ
ਆਪਣੀਆਂ ਹਵੇਲੀਆਂ '
ਜੋ ਸਾਡੀਆਂ ਲਾਸ਼ਾਂ ਤੇ ਬਣੀਂ ਹੈ
ਜਿਹਦੀ ਇਕ ਇਕ ਇੱਟ
ਸਾਡੀ ਰੋਟੀ ਖੋਹ ਕੇ ਲੱਗੀ ਹੈ
ਜੋ ਕੰਧ ' ਹੁੰਦਿਆਂ ਵੀ
ਮੇਰੇ ਸਿਰ ' ਵੱਜਦੀ ਹੈ
ਪਰ ਸਾਡੇ ਖੂਨ ਦਾ ਸੈਲਾਬ
ਖੋਰਾ ਲਾਵੇਗਾ ਇਹਨਾਂ ਹਵੇਲੀਆਂ
 ਨੂੰ ਅਤੇ ਪੁੱਟ ਦੇਵੇਗਾ ਜੜ੍ਹ ਤੋਂ
ਤੁਹਾਡੀਆਂ ਸਰਕਾਰੀ ਸ਼ਹਿ ਪ੍ਰਾਪਤ
ਸੁਰੱਖਿਅਤ ਹਵੇਲੀਆਂ
ਸਾਡੇ ਮਾਰੇ ਹੱਕਾਂ ਨਾਲ
 ਬਣੀਆਂ ਹਵੇਲੀਆਂ
ਜਦ ਰੁੜ੍ਹੀਆਂ ਤਾਂਪਿੱਛੋਂ
ਇਕ ਸਫਾਈ ਹੋਵੇਗੀ
ਫਿਜਾ ਵਿੱਚ ਖੁਸ਼ਬੂ ਹੋਵੇਗੀ
ਇਕ ਅਜ਼ਾਦ ਜਿੰਦਗੀ ਦੀ
ਸਾਡੇ ਘਰ ਵੀ ਚੁੱਲ੍ਹਾ ਬਲੇਗਾ
ਰੋਸ਼ਨੀਂ ਹੋਵੇਗੀ
ਰੋਟੀ ਹੋਵੇਗੀ
ਪਰ ਹਵੇਲੀਆਂ ਦੇ ਰੁੜ੍ਹ ਜਾਣ ਮਗਰੋਂ
ਸਾਡੇ ਖੂਨ ਦੇ ਸੈਲਾਬ ਮਗਰੋਂ
ਮਨਦੀਪ ਸੁੱਜੋਂ.

No comments:

Post a Comment