Friday 14 June 2013

ਹਾਂ, ਮੈਂ ਮੂਰਖ ਹਾਂ

ਹਾਂ, ਮੈਂ ਮੂਰਖ ਹਾਂ
ਤੁਹਾਡੇ ਮੁਤਾਬਿਕ
ਕਿਓੁਂ ਕਿ ਮੈ ਨਹੀ ਖੜ੍ਹਦਾ
ਤੁਹਾਡੇ ਸਰਮਾਏਦਾਰ ਹਿੱਤਾਂ ਨਾਲ
ਜਿਸ 'ਤੇ ਸਮਾਜ ਭਲਾਈ ਦੇ
ਝੂਠੇ ਜਿਹੇ ਰੰਗ ਦੀ
ਕਲੀ ਦਾ ਇਕ ਕੋਟ
ਤੁਸਾਂ ਟੁੱਟੇ ਜਿਹੇ ਬੁਰਸ਼ ਨਾਲ ਫੇਰਿਆ ਹੈ ।
ਪਰ ਸਾਡੀ ਸੱਚਾਈ ਦੀ
...
ਮ੍ਹੋਲੇਧਾਰ ਬਾਰਿਸ਼ ਅੱਗੇ
ਤੁਹਾਡੀ ਇਹ ਝੂਠੀ ਦਿਖ
ਵਾਲੀ ਕਲੀ ਦਾ ਕੋਟ
ਬਹੁਤ ਜਲਦ ਹੀ
ਨਾਲੀਆਂ 'ਚ ਰੁੜਦਾ ਦਿਖਾਈ ਦੇਵੇਗਾ
ਤੇ ਤੁਹਾਡੇ ਮਨਸੂਬਿਆਂ ਦੀ
ਭਿਆਨਕ ਸ਼ਕਲ
ਸਭ ਸਾਹਮਣੇਂ ਨੰਗੀ ਹੋਵੇਗੀ ।
ਹਾਂ, ਮੈਂ ਮੂਰਖ ਹਾਂ
ਕਿਓੁਂ ਤੁਹਾਡੇ ਸਤਾਏ ਹੋਏ ਲੋਕ,
ਸ਼ਾਮ ਨੂੰ ਦਾਰੂ ਪੀ ਕੇ
ਮੈਨੂੰ ਨਹੀਂ
ਤੁਹਾਨੂੰ ਗਾਲਾਂ ਕੱਢਦੇ ਹਨ ।
ਹਾਂ, ਮੈਂ ਮੂਰਖ ਹਾਂ,
ਕਿਓੁਂ ਕਿ ਮੈਂ ਤੁਹਾਡੇ ਵਾਂਗ
ਜਿੱਦੀ ਤੇ ਅੜੀਅਲ ਨਹੀਂ
ਘੁਮਿਆਰ ਦੇ ਟੱਟੂ ਵਾਂਗ ।
ਮੈਂ ਤੇਲ ਨਹੀਂ ਦਿੰਦਾ
ਲੋਕਾਂ ਦੀਆਂ ਜੜ੍ਹਾ 'ਚ
ਨਾ ਹੀ ਮੈਂ ਖੜਕਾਓੁਂਦਾ
ਮੰਦਰ ਦੇ ਟੱਲ ਵਾਂਗ
ਫੋਨ ਦੀਆਂ ਘੰਟੀਆਂ
ਆਪਣੇਂ ਆਪ ਨੂੰ
ਸੱਚਾ ਸਾਬਤ ਕਰਨ ਲਈ ।
ਹਾਂ, ਮੈਂ ਮੂਰਖ ਹਾਂ
ਕਿਓੁਂ ਕਿ ਕਿਸੇ ਦੀ
ਮਿਹਨਤ, ਹੱਕ ਸੁਪਨੇ
ਮੈਂ ਨਹੀਂ ਦੱਬੇ
ਤੁਸਾਂ ਦੱਬੇ ਨੇ ।
ਬਾਕੀ ਮੈਨੁੰ ਲੋੜ ਨਹੀਂ
ਸਫਾਈਆਂ ਦੇਣ ਦੀ
ਘੰਟੀਆਂ ਖੜਕਾਓੁਂਣ ਦੀ
ਕੋਣ ਸੱਚਾ ਕੋਣ ਲਹੂ ਚੂਸਣਾਂ
ਇਸਦਾ ਫੈਂਸਲਾ ਆਓੁਂਣ ਵਾਲਾ
ਵਕਤ ਦੱਸੇਗਾ ।

ਮਨਦੀਪ ਸੁੱਜੋਂ.

No comments:

Post a Comment