Saturday 1 June 2013

ਥਾਲੀ ਦੇ ਬੈਂਗਣ

ਸੁਣਿਆਂ ਤਾਂ ਬਹੁਤ ਸੀ
ਥਾਲੀ ਦੇ ਬੈਂਗਣਾਂ ਬਾਰੇ
ਪਰ ਯਕੀਨ ਹੋ ਹੀ ਗਿਆ
ਜਦ ਚਿੱਟੇ ਨੀਲੇ ਬਣਦੇ ਦੇਖੇ
ਤੇ ਨੀਲੇ ਚਿੱਟੇ ।
ਚਲੋ ਕੋਈ ਨਹੀਂ
ਰੰਗ ਜੋ ਵੀ ਮਰਜੀ ਹੋਵੇ
ਬੱਸ ਆਪਣਾਂ ਓੁੱਲੂ ਸਿੱਧਾ ਹੋਣਾਂ ਚਾਹਿਦਾ
ਫਿਰ ਭਾਵੇਂ ਚਿੱਟੇ ਬਣੋਂ
ਜਾਂ ਨੀਲੇ, ਕਾਲੇ ਪੀਲੇ ।
ਪਰ ਤੈਨੂੰ ਕੀ ਲੱਗਦਾ
ਅਸੀਂ ਡਰ ਜਾਵਾਂਗੇ
ਤੇਰੀ ਇਸ ਗਿਰਗਿਟੀ ਫਿਤਰਤ ਤੋਂ
ਤਾਂ ਗੱਲ ਸੁਣ ਲੈ
ਕਿ ਮੇਰੇ ਸੱਜੇ ਹੱਥ
ਖੜ੍ਹੇ ਕਿਸਾਨ ਦੇ ਹੱਥ ਦਾਤਰ ਹੈ
ਜਿਹਨੇ ਇਹ ਬੈਂਗਣ ਦੀਆਂ
ਡੱਕਰੀਆਂ ਕਰ ਦੇਣੀਆਂ ਨੇ ।
ਮੇਰੇ ਖੱਬੇ ਹੱਥ
ਪਾਟੀਆਂ ਬਿਆਈਆਂ ਵਾਲਾ ਮਜਦੂਰ ਹੈ
ਜਿਸ ਦੇ ਰੱਟਣ ਭਰੇ ਹੱਥਾਂ 'ਚ
ਘਣ ਫੜਿਆ ਹੈ
ਤੇ ਇਸ ਮਜਦੂਰ ਨੇ ਘਣ ਨਾਲ
ਚਿੱਬ ਪਾ ਦੇਣਾਂ
ਜਿਸ ਥਾਲੀ 'ਚ ਤੂੰ ਬੈਂਗਣ ਬਣੀਂ
ਕਦੇ ਇੱਧਰ ਕਦੇ ਓੁੱਧਰ ਹੁੰਦਾ ਏਂ
ਫੇਰ ਦੇਖਾਂਗੇ
ਤੇਰਾ ਸਿੱਧਾ ਹੋਇਆ ਓੁੱਲੂ

No comments:

Post a Comment